ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਧਮਾ੍. ਧਾ- ਫੂੰਕਣਾ. ਅੱਗ ਸੁਲਗਾਉਣੀ. ਮਚਾਉਣਾ। ੨. ਕ੍ਰਿ- ਫੂਕਣੀ ਅਥਵਾ ਖੱਲ ਨਾਲ ਹਵਾ ਦੇਣੀ.


ਸੰਗ੍ਯਾ- ਫੂਕ (ਹਵਾ) ਦੇਣ ਦੀ ਨਲਕੀ ਅਥਵਾ ਖੱਲ ਦੀ ਥੈਲੀ.


ਵਜ਼ੀਰਾਬਾਦ ਪਾਸ ਇੱਕ ਪਿੰਡ, ਜਿਸ ਵਿੱਚ ਸੁਲਤਾਨ ਪੀਰ ਦਾ ਭਾਰੀ ਪੀਰਖ਼ਾਨਾ ਹੈ. ਨਗਾਹੇ ਦੀ ਯਾਤ੍ਰਾ ਕਰਨ ਵਾਲੇ ਇੱਥੇ ਭੀ ਚੌਕੀ ਭਰਦੇ ਹਨ, ਦੇਖੋ. ਸੁਲਤਾਨ.


ਦੇਖੋ, ਸੁਲਤਾਨ ਅਤੇ ਧੌਂਕਲ.