ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪ੍ਰਕਾਰ. ਰੀਤਿ. ਢੰਗ. "ਭਾਤਿ ਭਾਤਿ ਬਨ ਬਨ ਅਵਗਾਹੇ." (ਮਾਝ ਮਃ ੫) "ਅਨਿਕ ਭਾਂਤਿ ਹੋਇ ਪਸਰਿਆ." (ਗਉ ਥਿਤੀ ਮਃ ੫) "ਹੋਰਤੁ ਕਿਤੈ ਨਾ ਭਾਤੀ ਜੀਉ." (ਮਾਝ ਮਃ ੫) "ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ." (ਆਸਾ ਮਃ ੧) "ਸਬਹਿਂ ਸੁਹਾਤੀ ਕਹੀ ਚਾਹਿਯਤ ਬਾਤ, ਤਾਹੂੰ ਬਾਤ ਕਹਿਬੇ ਮੇ ਏਕ ਭਾਂਤਿ ਚਾਹਿਯਤ ਹੈ." (ਅਮਰੇਸ਼) ੨. ਸੰ. ਭਾਤਿ. ਸ਼ੋਭਾ. ਚਮਕ. ਮਨੋਹਰਤਾ.


ਬੜ੍ਹੀ (ਵਧੀ) ਹੋਈ ਭਾ. ਅੱਗ ਦਾ ਪ੍ਰਚੰਡ ਭਭੁਕਾ.


ਖਤ੍ਰੀਆਂ ਦੀ ਇੱਕ ਜਾਤਿ. ਇਨ੍ਹਾਂ ਦੇ ਕਈ ਘਰ ਇਕੁਲਾਹੇ ਅਤੇ ਦਹਿਰੜੂ ਵਿੱਚ ਹਨ.


ਭ੍ਰਮਰੀ. ਭੌਰੀ। ੨. ਤਿਤਲੀ. "ਭਾਂਭੀਰੀ ਕੇ ਪਾਤ ਪਾਰਦੇ." (ਸੋਰ ਮਃ ੫) ਭੰਬੀਰੇ ਦੇ ਪਤ੍ਰ (ਪੰਖ) ਜੇਹਾ ਸੂਖਮ ਪੜਦਾ. ਭਾਵ- ਅਵਿਦ੍ਯਾ ਦਾ ਆਵਰਣ.