ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. लाञ्छन. ਸੰਗ੍ਯਾ- ਚਿੰਨ੍ਹ. ਨਿਸ਼ਾਨ। ੨. ਦਾਗ. ਧੱਬਾ. ਕਲੰਕ.


ਸੰ. ਵਿ- ਦਾਗੀ. ਕਲੰਕਿਤ। ੨. ਚਿੰਨ੍ਹ ਵਾਲਾ.


ਸੰ. लाञ्ज्. ਧਾ- ਦੋਸ ਲਗਾਉਣਾ, ਨਿੰਦਾ ਕਰਨਾ. ਭੁੰਨਣਾ.


ਕ੍ਰਿ- ਭੁੰਨਣਾ. ਫੂਕਣਾ। ੨. ਕਲੰਕ ਲਾਂਉਣਾ. ਬਦਨਾਮ ਕਰਨਾ. ਦੇਖੋ, ਲਾਂਜ ਧਾ.


ਉਲਝਾਉ. ਬਖੇੜਾ. ਗੁਲਝਣ.


ਸੰਗ੍ਯਾ- ਲਿੰਗ. "ਕਿਰਪਾਲੁ ਨ ਭੀਜਤ ਲਾਂਭ ਕਟਾਏ." (ਵਿਚਿਤ੍ਰ)


ਲੰਮਾ. ਲੰਮੀ. ਦੇਖੋ, ਲੰਬ ਅਤੇ ਲੰਬਾ. "ਭਾਵੈ ਲਾਂਬੇ ਕੇਸ ਕਰੁ." (ਸ. ਕਬੀਰ)


ਸੰਗ੍ਯਾ- ਅਗਨਿ ਨਾਲ ਮਚਦਾ ਹੋਇਆ ਫੂਸ ਦਾ ਚੁਆਤਾ, ਜਿਸ ਨਾਲ ਚਿਤਾ ਨੂੰ ਅੱਗ ਲਾਈਦੀ ਹੈ.