ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਰੁ (ਬਿਰਛ) ਤੋਂ ਰੁਹ (ਪੈਦਾ ਹੋਇਆ) ਫਲ. "ਤਿਸੀ ਬਾਗ ਹੂੰ ਮੇ ਤਰੋਰੁਹ ਚਬੈਹੈਂ." (ਚਰਿਤ੍ਰ ੧੭)


ਦੇਖੋ, ਤਰਵਰ. "ਤੂੰ ਵਡਪੁਰਖ ਅਗੰਮ ਤਰੋਵਰੁ, ਹਮ ਪੰਖੀ ਤੁਝ ਮਾਹੀ." (ਗੂਜ ਅਃ ਮਃ ੧)


ਸੰਗ੍ਯਾ- ਤੜੌਨਾ. ਸੰ. ਤਾਡੰਕ. ਕਰਣਫੁਲ. ਇਸਤ੍ਰੀਆਂ ਦੇ ਕੰਨ ਦਾ ਗਹਿਣਾ.


ਫ਼ਾ. [ترنک] ਅਤੇ [ترنکار] ਅਨੁ. ਸ਼ਸਤ੍ਰਾਂ ਦੇ ਪਰਸਪਰ ਵੱਜਣ ਤੋਂ ਉਪਜੀ ਧੁਨਿ.


ਸੰ. तरङ्ग. ਸੰਗ੍ਯਾ- ਲਹਿਰ. ਮੌਜ. ਵੀਚਿ. "ਜਿਉ ਜਲਤਰੰਗ ਫੇਨੁ ਜਲ ਹੋਈ ਹੈ." (ਸਾਰ ਮਃ ੫) ੨. ਮਨ ਦੀ ਉਮੰਗ. ਸੰਕਲਪ ਦੀ ਲਹਿਰ. "ਅਘ ਪੁੰਜ ਤਰੰਗ ਨਿਵਾਰਨ ਕਉ." (ਸਵੈਯੇ ਮਃ ੪. ਕੇ) ੩. ਜਿਸ ਗ੍ਰੰਥ ਨੂੰ ਸਰੋਵਰ ਅਥਵਾ ਸਮੁੰਦਰਰੂਪ ਕਲਪੀਦਾ ਹੈ ਉਸ ਦੇ ਅਧ੍ਯਾਯ ਤਰੰਗ ਕਹਾਉਂਦੇ ਹਨ। ੪. ਰਾਗ ਦੀ ਸੁਰਾਂ ਦੀ ਲਹਿਰ. ਤਾਨ. "ਭਗਤਿ ਹੇਤਿ ਗੁਰਸਬਦਿ ਤਰੰਗਾ." (ਮਾਰੂ ਸੋਲਹੇ ਮਃ ੧) ੫. ਫ਼ਾ. [ترنگ] ਗੁਰਜ ਅਤੇ ਤਲਵਾਰਾਂ ਦੇ ਪਰਸਪਰ ਭਿੜਨ ਤੋਂ ਹੋਇਆ ਖੜਕਾਰ। ੬. ਘਾਉ. ਜ਼ਖ਼ਮ। ੭. ਜੇਲ. ਕਾਰਾਗਾਰ. ਕੈਦਖਾਨਾ.