ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਾਣੁ.


ਦੇਖੋ, ਦਾਨਵ.


ਸੰਗ੍ਯਾ- ਅਨਾਜ ਦਾ ਬੀਜ. ਕਣ. ਦਾਨਾ ਫ਼ਾ. [دانہ] ਦਾਨਹ. "ਜਹਾ ਦਾਣੇ ਤਹਾ ਖਾਣੇ." (ਵਾਰ ਸੋਰ ਮਃ ੨) ੨. ਫ਼ਾ. [دانا] ਵਿ- ਦਾਨਾ. ਅ਼ਕਲਮੰਦ. ਗ੍ਯਾਤਾ. "ਸਤਗੁਰੁ ਸਾਹੁ ਪਾਇਓ ਵਡ ਦਾਣਾ." (ਜੈਤ ਮਃ ੪)


ਵਿ- ਦਾਨੀ. ਦਾਨ ਕਰਨ ਵਾਲਾ. "ਜੋ ਸਰਬ ਸੁਖਾ ਕਾ ਦਾਣੀ ਹੈ." (ਮਾਰੂ ਸੋਲਹੇ ਮਃ ੪)


ਦੇਖੋ, ਦਾਣਾ ੧. "ਪਹਿਲਾ ਧਰਤੀ ਸਾਧਿਕੈ ਸਚੁਨਾਮੁ ਦੇ ਦਾਣੁ." (ਸ੍ਰੀ ਮਃ ੧) ਸਤ੍ਯਨਾਮ ਦਾ ਬੀਜ ਪਾਵੇ। ੨. ਦੇਖੋ, ਦਾਨ. "ਆਪੇ ਦੇਵੈ ਦਾਣੁ." (ਸੋਰ ਮਃ ੪)


ਡਿੰਗ. ਸੰਗ੍ਯਾ- ਦਾਨਵ. ਦੈਤ.


ਸੰ. ਦਾਤ੍ਰ. ਸੰਗ੍ਯਾ- ਖੇਤੀ ਕੱਟਣ ਦਾ ਸੰਦ. ਦਾਤੀ. "ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ." (ਸ੍ਰੀ ਮਃ ੫) ੨. ਦੇਖੋ, ਦਾਤਿ। ੩. ਸੰ. ਦਾਤ. ਵਿ- ਖੰਡਿਤ. ਕੱਟਿਆ ਹੋਇਆ। ੪. ਸ਼ੁੱਧ. ਪਵਿਤ੍ਰ.