ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗਿਣਤੀ ਦਾ. ਗਿਣਵਾਂ. ਗਿਣਿਆ ਹੋਇਆ. ਸਿੰਧੀ. ਗਾਣਵੋ."ਜੋ ਦਿਹ ਲਧੇ ਗਾਣਵੇ." (ਸ. ਫਰੀਦ) ਗਿਣੇ ਹੋਏ ਦਿਨ, ਅਰਥਾਤ ਜੀਵਨ ਦੇ ਗਿਣਕੇ ਦਿੱਤੇ ਹੋਏ ਦਿਨ.


ਦੇਖੋ, ਗਾਣਵਾ.


ਸੰ. ਗਾਤ੍ਰ. ਸੰਗ੍ਯਾ- ਦੇਹ. ਸ਼ਰੀਰ. "ਬਿਨਸਿਜੈਹੈ ਤੇਰੋ ਗਾਤ." (ਜੈਜਾ ਮਃ ੯) ੨. ਅੰਗ. "ਮੈਨ ਕੇ ਤੋਮੈ ਹੈਂ ਸਭ ਗਾਤ." (ਕ੍ਰਿਸਨਾਵ) ੩. ਗਤਿ. ਮੁਕਤਿ. ਦੇਖੋ, ਗਤਿ. "ਨਾਥ ਨਰਹਰਿ ਕਰਹੁ ਗਾਤ." (ਆਸਾ ਛੰਤ ਮਃ ੫)


ਸੰਗ੍ਯਾ- ਗਾਤ੍ਰ (ਸ਼ਰੀਰ) ਪੁਰ ਤਲਵਾਰ ਪਹਿਰਣ ਦੀ ਪੇਟੀ, ਜੋ ਜਨੇਊ ਵਾਂਙ ਮੋਢੇ ਉੱਪਰ ਪਹਿਰੀਦੀ ਹੈ. "ਜਰੀ ਗਾਤਰਾ ਜਹਿਂ ਗੁਲਜਾਰ." (ਗੁਪ੍ਰਸੂ)


ਮੁਕਤਿ. ਦੇਖੋ, ਗਤਿ. "ਭਈ ਹਮਾਰੀ ਗਾਤਿ." (ਧਨਾ ਮਃ ੫) ੨. ਹ਼ਾਲਤ. ਦਸ਼ਾ. ਅਵਸ੍‍ਥਾ. "ਜਾਨੀ ਨ ਜਾਈ ਤਾਂਕੀ ਗਾਤਿ." (ਦੇਵ ਮਃ ੫) ੩. ਗਾਤ੍ਰਿ. ਗਵੈਯਾ. ਗਾਇਕ.


ਸੰਗ੍ਯਾ- ਗਾਤ੍ਰ (ਸ਼ਰੀਰ) ਉੱਪਰ ਲਪੇਟੀ ਚਾਦਰ. ਕੁੜਤੇ ਆਦਿਕ ਦੀ ਥਾਂ ਦੇਹ ਪੁਰ ਲਪੇਟਿਆ ਵਸਤ੍ਰ। ੨. ਹਾਲਤ. ਦਸ਼ਾ. ਦੇਖੋ, ਗਤਿ. "ਜਾਨਹੁ ਆਪਨ ਗਾਤੀ." (ਧਨਾ ਮਃ ੪) ੩. ਦੇਖੋ, ਗ੍ਯਾਤਿ. "ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ." (ਮਾਝ ਮਃ ੫) ਗੁਰਮੁਖਾਂ ਦ੍ਵਾਰਾ ਹਰਿ ਧਿਆਓ, ਜੋ ਸਾਡਾ ਗ੍ਯਾਤੀ (ਸੰਬੰਧੀ) ਹੈ। ੪. ਦੇਖੋ, ਗਾਤ੍ਰਿ.


ਸੰ. ਸੰਗ੍ਯਾ- ਮਾਰਗ. ਰਸਤਾ। ੨. ਗੀਤ। ੩. ਗਵੈਯਾ। ੪. ਭ੍ਰਮਰ. ਭੌਰਾ। ੫. ਗੰਧਰਵ। ੬. ਧਨ. ਦੌਲਤ.


ਗਾਇਨ ਕਰਦੇ. ਗਾਉਂਦੇ। ੨. ਮੁਕਤਿ. ਨਜਾਤ. ਦੇਖੋ, ਗਤਿ. "ਕਰਹੁ ਹਮਾਰੀ ਗਾਤੇ." (ਗਉ ਮਃ ੫) ੩. ਗਤਿ ਹੈ. ਛੁਟਕਾਰਾ ਹੈ. "ਹਰਿ ਏਕਸ ਤੇ ਮੇਰੀ ਗਾਤੇ." (ਸਾਰ ਮਃ ੫)


ਸੰ. ਸੰਗ੍ਯਾ- ਦੇਹ. ਸ਼ਰੀਰ। ੨. ਅੰਗ.