ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਸਾਮ੍ਹਣੇ. ਸੰਮੁਖ। ੨. ਇਸ ਪਿੱਛੋਂ। ੩. ਪਹਿਲਾਂ। ੪. ਪਰਲੋਕ ਵਿੱਚ। ੫. ਪ੍ਰਤੱਖ (ਪ੍ਰਤ੍ਯਕ੍ਸ਼੍‍). "ਭਗਤ ਜਨਾ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ." (ਸਾਰ ਮਃ ੪) ੬. ਦੇਖੋ, ਅਗੇਅ.


ਸੰ. अज्ञेय- ਅਗ੍ਯੇਯ. ਵਿ- ਜੋ ਸਮਝ ਵਿੱਚ ਨਾ ਆਸਕੇ. ਨਾ ਜਾਣਨ ਯੋਗ੍ਯ.


ਵਿ- ਗ੍ਰਿਹ ਰਹਿਤ. ਬਿਨਾ ਘਰ.