ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜਲਾਂ ਦਾ ਅਧਿਪਤਿ (ਸ੍ਵਾਮੀ) ਵਰੁਣ.


ਕ੍ਰਿ- ਜ੍ਵਾਲਨ. ਸਾੜਨਾ. ਦਗਧ ਕਰਨਾ. ਮਚਾਉਂਣਾ.


ਜਲ ਦੇ ਤਰੰਗ. "ਜਲਾਬਿੰਬ ਅਸਰਾਲ." (ਵਾਰ ਮਲਾ ਮਃ ੧) ੨. ਦੇਖੋ, ਜਲਬਿੰਬ.


ਅ਼. [جلال] ਸੰਗ੍ਯਾ- ਤੇਜ. ਪ੍ਰਕਾਸ਼। ੨. ਅ਼ਜਮਤ. ਬਜ਼ੁਰਗੀ। ੩. ਰਿਆਸਤ ਨਾਭਾ, ਨਜਾਮਤ ਫੂਲ ਦਾ ਇੱਕ ਪਿੰਡ, ਜੋ ਦਿਆਲਪੁਰੇ ਪਾਸ ਹੈ. ਇਸ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਨੇ ਤੋਂ ਚੱਲਕੇ ਵਿਰਾਜੇ ਹਨ. ਰਿਆਸਤ ਵੱਲੋਂ ਗੁਰਦ੍ਵਾਰੇ ਦੀ ਸੇਵਾ ਲਈ ਜਮੀਨ ਲੱਗੀ ਹੋਈ ਹੈ. ਇੱਥੇ ਭਾਈ ਵੀਰ ਸਿੰਘ ਜੀ ਨਿਰਮਲੇ ਸੰਤ ਵਡੇ ਵਿਦ੍ਵਾਨ ਹੋਏ ਹਨ। ੪. ਉੱਚ ਨਿਵਾਸੀ ਇੱਕ ਫ਼ਕ਼ੀਰ, ਜਿਸ ਨੂੰ ਗੁਰੂ ਨਾਨਕ ਦੇਵ ਨੇ ਗੁਰਮੁਖ ਪਦਵੀ ਬਖ਼ਸ਼ੀ। ੫. ਦੇਖੋ, ਬੁੱਢਾ ਬਾਬਾ.


ਬਾਦਸ਼ਾਹ ਔਰੰਗਜ਼ੇਬ ਦਾ ਸੈਨਾਪਤਿ, ਜੋ ਹੁਸੈਨੀ ਸਿਪਹਸਾਲਾਰ ਦੇ ਅਧੀਨ ਸੀ, ਅਤੇ ਪਹਾੜੀ ਰਾਜਿਆਂ ਤੋਂ ਰਾਜਕਰ ਵਸੂਲ ਕਰਨ ਲਈ ਲੜਿਆ. "ਲਏ ਗੁਰਜ ਚੱਲੰ ਸੁ ਜਲਾਲਖਾਨੰ." (ਵਿਚਿਤ੍ਰ ਅਃ ੧੧) ੨. ਦੇਖੋ, ਜਲਾਲਾਬਾਦ.


ਅ਼. [جلالت] ਸੰਗ੍ਯਾ- ਬਜ਼ੁਰਗੀ। ੨. ਸ਼ੋਭਾ.