ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਦਾਤ੍ਰ. ਸੰਗ੍ਯਾ- ਖੇਤੀ ਕੱਟਣ ਦਾ ਸੰਦ. ਦਾਤੀ. "ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ." (ਸ੍ਰੀ ਮਃ ੫) ੨. ਦੇਖੋ, ਦਾਤਿ। ੩. ਸੰ. ਦਾਤ. ਵਿ- ਖੰਡਿਤ. ਕੱਟਿਆ ਹੋਇਆ। ੪. ਸ਼ੁੱਧ. ਪਵਿਤ੍ਰ.


ਸੰ. ਦੰਤਧਾਵਨ. ਸੰਗ੍ਯਾ- ਦੰਦ ਸਾਫ ਕਰਨ ਦੀ ਕੂਚੀ. "ਦਾਤਨ ਨੀਤਿ ਕਰੇਇ, ਨਾ ਦੁਖ ਪਾਵੈ ਲਾਲ ਜੀ." (ਤਨਾਮਾ) ਹਾਰੀਤ ਸਿਮ੍ਰਿਤੀ ਦਾ ਲੇਖ ਹੈ ਕਿ ਏਕਮ, ਮੌਸ, ਛਠ ਅਤੇ ਨੌਮੀ ਨੂੰ ਜੋ ਦਾਤਣ ਕਰਦਾ ਹੈ, ਉਸ ਦੇ ਸੱਤ ਕੁਲ ਭਸਮ ਹੋਜਾਂਦੇ ਹਨ. ਦੇਖੋ, ਅਧ੍ਯਾਯ ੪, ਸ਼ਃ ੧੦. ਅਤ੍ਰਿ ਲਿਖਦਾ ਹੈ ਕਿ ਉਂਗਲ ਨਾਲ ਦੰਦ ਸਾਫ ਕਰਨੇ, ਗੋਮਾਂਸ ਖਾਣ ਤੁੱਲ ਹੈ. ਦੇਖੋ, ਅਤ੍ਰਿ ਸਿਮ੍ਰਿਤਿ. ਸ਼. ੩੧੩.


ਦੇਖੋ, ਮਘਿਆਣਾ ਕਲਾਂ.


ਸੰਗ੍ਯਾ- ਦਾਨ ਦੇਣ ਵਾਲਾ. ਦਾਤਾ. "ਹਰਿ ਦਾਤੜੇ ਮੇਲਿ ਗੁਰੂ." (ਆਸਾ ਛੰਤ ਮਃ ੪)


ਸੰਗ੍ਯਾ- ਦਾਤ. ਬਖ਼ਸ਼ਿਸ਼. "ਏਹਾ ਪਾਈ ਮੂ ਦਾਤੜੀ." (ਸੂਹੀ ਅਃ ਮਃ ੫)