ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਾਹਣਾ.


ਦੇਖੋ, ਵਾਹੁ.


ਦੇਖੋ, ਵਾਹੜਾ.


ਸਰਵ- ਓਹੀ. ਵਹੀ। ੨. ਉਸੇ ਨਾਲ. ਉਸ ਹੀ ਸੇ. "ਵਾਹੂ ਸਿਉ ਚਿਤ ਲਾਇਓ." (ਟੋਡੀ ਮਃ ੫)


ਵਾਹੁਣ (ਪ੍ਰਹਾਰ ਕਰਨ) ਵਾਲਾ. ਸ਼ਸਤ੍ਰ ਵਾਹੁਣ ਵਾਲਾ. ਦੇਖੋ, ਜਾਣੁ ੫। ੨. ਜਮੀਨ ਵਾਹੁਣ ਵਾਲਾ, ਹਾਲੀ.


ਸਰਵ- ਉਨ੍ਹਾਂ ਨੇ "ਵਾਹੈ ਕਿਨੀ ਬਾਤੀ ਸਹੁ ਪਾਈਐ?" (ਤਿਲੰ ਮਃ ੧) ੨. ਵਾਹੁਁਦਾ ਹੈ। ੩. ਸ਼ਸਤ੍ਰ ਪ੍ਰਹਾਰਦਾ ਹੈ.


ਬਲਖ ਦਾ ਨਿਵਾਸੀ. ਦੇਖੋ, ਬਲਖ.; ਦੇਖੋ, ਬਲਖ ਅਤੇ ਬਾਹ੍‌ਲੀਕ.