ਕ੍ਰਿ- ਮਿਤ੍ਰ ਦੀ ਦੋ ਅੱਖਾਂ ਨਾਲ ਆਪਣੀਆਂ ਦੋ ਅੱਖਾਂ ਜੋੜਕੇ ਇੱਕ ਰੂਪ ਹੋਣਾ. ਪਰਸਪਰ ਪ੍ਰੇਮਭਰੀ ਨਜ਼ਰ ਦੇ ਮਿਲਾਪ ਨਾਲ ਮਨ ਦਾ ਮੇਲ ਕਰਨਾ. "ਤਾਂਹਿਂ ਤੇ ਰਾਧੇ ਕਹੋਂ ਤੁਮ ਸੋਂ, ਅਬ ਚਾਰ ਭਈ ਤੁ ਬਿਚਾਰ ਨ ਕੀਜੈ." ਅਤੇ "ਚਾਰ ਭਈ ਤੁ ਬਿਚਾਰ ਕਹਾਂ ਹੈ?" (ਕ੍ਰਿਸਨਾਵ)
nan
ਦੇਖੋ, ਚਾਰ ਨਦੀਆਂ। ੨. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਅਗਨਿ ਦੇ ਚਾਰ ਭੇਦ ਮੰਨੇ ਹਨ-#ਦਾਵਾ ਅਗਨਿ (ਜਿਸ ਨਾਲ ਰੋਟੀ ਪਕਾਈਦੀ ਹੈ ਅਤੇ ਜੋ ਜੰਗਲਾਂ ਨੂੰ ਸਾੜਦੀ ਹੈ)#ਜਠਰਾਗਨਿ (ਮੇਦੇ ਦੀ ਗਰਮੀ, ਜਿਸ ਨਾਲ ਖਾਧਾ ਭੋਜਨ ਹਜ਼ਮ ਹੁੰਦਾ ਹੈ) ਦੇਖੋ, ਜਠਰਾਗਨਿ.#ਅਬਿੰਧਨਾਗਨਿ (ਜੋ ਜਲ ਨੂੰ ਭਸਮ ਕਰਦੀ ਹੈ, ਬਿਜਲੀ ਅਤੇ ਵੜਵਾ ਅਗਨਿ)#ਆਕਰਜਾਗਨਿ, ਅਰਥਾਤ ਖਾਨਿ ਦੀ ਅੱਗ, ਸੁਵਰਣ (ਸੋਨਾ). ੩. ਈਰਖਾ ਅਗਨਿ, ਹੌਮੈ ਅਗਨਿ, ਕ੍ਰੋਧ ਅਗਨਿ ਅਤੇ ਤ੍ਰਿਸਨਾ ਅਗਨਿ. "ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿਜਲੁ ਪਾਇ." (ਸ੍ਰੀ ਮਃ ੧) ਇਸੇ ਸ਼ਬਦ ਵਿੱਚ ਇਹ ਤੁਕ ਭੀ ਹੈ-#"ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ." ਇਸ ਤੋਂ ਕਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਹਿੰਸਾ, ਅਭਿਮਾਨ, ਸ਼ੱਕ ਅਤੇ ਸ਼ੋਕ ਇਹ ਚਾਰ ਅਗਨੀਆਂ ਹਨ.
ਚਾਰ ਵਰਣ ਆਸ਼੍ਰਮਾਂ ਦੇ ਆਚਾਰ. "ਚਾਰ ਅਚਾਰ ਰਹੇ ਉਰਝਾਇ." (ਗਉ ਕਬੀਰ) ੨. ਸ਼ਾਸਤ੍ਰਾਂ ਅਨੁਸਾਰ ਸੁਭ ਅਸੁਭ (ਵਿਹਿਤ ਨਿਸਿੱਧ) ਕਰਮ.
ਦੇਖੋ, ਨੀਤਿ ਦੇ ਚਾਰ ਅੰਗ.
ਹਿੰਦੂਮਤ ਅਨੁਸਾਰ ਜੀਵਨ ਦੇ ਚਾਰ ਦਰਜੇ-#(ੳ) ਬ੍ਰਹਮ੍ਚਰ੍ਯ, ਅਰਥਾਤ ਜਨੇਊ ਧਾਰਕੇ ਵੇਦ ਪੜ੍ਹਨ ਵਾਸਤੇ ਗੁਰੂ ਦੇ ਪਾਸ ੨੫ ਵਰ੍ਹੇ ਦੀ. ਉਮਰ ਤੀਕ ਕਾਮਾਦਿ ਵਿਕਾਰ ਤ੍ਯਾਗਕੇ ਰਹਿਣਾ.#(ਅ) ਇਸ ਪਿੱਛੋਂ ਗੁਰੁਦਕ੍ਸ਼ਿਣਾ ਦੇ ਕੇ ਘਰ ਆਕੇ ਇਸਤ੍ਰੀ ਵਿਆਹਕੇ ਗ੍ਰਿਹਸ੍ਥਜੀਵਨ ੫੦ ਵਰ੍ਹੇ ਦੀ. ਉਮਰ ਤੀਕ ਗੁਜ਼ਾਰਨਾ.#(ੲ) ਇਸ ਪਿੱਛੋਂ ਇਸਤ੍ਰੀ ਸਮੇਤ ਅਥਵਾ ਇਕੱਲੇ ਹੀ ਵਾਨਪ੍ਰਸ੍ਥ ਕਰਨਾ, ਅਰਥਾਤ ਬਨ ਵਿੱਚ ਰਹਿਕੇ ਅਗਨਿਹੋਤ੍ਰ ਆਦਿਕ ਕਰਮ ਕਰਦੇ ਹੋਏ ਏਕਾਂਤ ਜੀਵਨ ਵਿਤਾਉਣਾ ਅਤੇ ਇਸ ਦਸ਼ਾ ਵਿੱਚ ੭੫ ਵਰ੍ਹੇ ਦੀ ਉਮਰ ਤੀਕ ਰਹਿਣਾ.#(ਸ) ਇਸ ਪਿੱਛੋਂ ਸੰਨ੍ਯਾਸ ਧਾਰਕੇ ਅਗਨਿਹੋਤ੍ਰ ਆਦਿ ਸਭ ਕਰਮਾਂ ਦਾ ਤ੍ਯਾਗ, ਅਰ ਭਿਖ੍ਯਾ ਨਾਲ ਸ਼ਰੀਰ ਦਾ ਨਿਰਵਾਹ ਕਰਨਾ "ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਂਡ ਮਃ ੪)
ਮੁਕਤਿ ਦੇ ਚਾਰ ਉਪਾਉ- ਵਿਵੇਕ, ਵੈਰਾਗ੍ਯ, ਖਟਸੰਪੱਤਿ ਅਤੇ ਮੁਮੁਕ੍ਸ਼ੁਤਾ. ਦੇਖੋ, ਚਤੁਸ੍ਟਯ.
ਦੇਖੋ, ਚਾਰ ਮੁਕਤਿ। ੨. ਧਰਮ, ਅਰਥ, ਕਾਮ, ਮੋਕ੍ਸ਼੍ ਦੀ ਸਿੱਧਿ.
ਦੇਖੋ, ਚਾਰਾ.
ਫ਼ਾ. [چارہ سازی] ਸੰਗ੍ਯਾ- ਹੀਲਾ (ਬਹਾਨਾ) ਕਰਨ ਦੀ ਕ੍ਰਿਯਾ। ੨. ਯਤਨ ਕਰਨਾ.
ਵਿ- ਚਲਾਉਣ ਵਾਲਾ. ਪ੍ਰੇਰਕ। ੨. ਸੰਗ੍ਯਾ- ਚਰਵਾਹਾ। ੩. ਜਾਸੂਸ. ਦੂਤ.
ਵੇਖ ਤੌਰੇਤ ਅੰਜੀਲ ਨੂੰ ਜ਼ਁਬੂਰੇ ਫ਼ੁਰਕਾਨ. (ਮਗੋ) ਦੇਖੋ, ਕਤੇਬ.