ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਧਨ- ਦਾ. ਧਨ ਦੇਣ ਵਾਲਾ ਕਾਰਜ. . ਉਹ ਕਿਰਤ ਜਿਸ ਤੋਂ ਧਨ ਦੀ ਪ੍ਰਾਪਤੀ ਹੋਵੇ। ੨. ਵਿਹਾਰ. ਕੰਮ. "ਸਗਲ ਜਗਤ ਧੰਧ ਅੰਧ." (ਆਸਾ ਮਃ ੫) ੩. ਸੰ. धन्ध. ਬਿਮਾਰੀ ਦੀ ਹਾਲਤ. ਅਲਾਲਤ। ੪. ਖ਼ੁਸ਼ੀ.


ਵਿ- ਧੰਦਾ ਕਰਨ ਵਾਲਾ. ਵਿਹਾਰੀ.


ਕ੍ਰਿ- ਵਿਹਾਰਾਂ ਵਿੱਚ ਪੈਕੇ ਦੁਖੀ ਹੋਣਾ. ਧਨਪ੍ਰਾਪਤੀ ਲਈ ਕਲੇਸ਼ ਭੋਗਣਾ. "ਮਨਮੁਖ ਧੰਧ- ਪਿਟਾਈ." (ਸੂਹੀ ਮਃ ੪)


ਬੰਧਨਰੂਪ ਕਾਰਜ. "ਧੰਧਬੰਧ ਬਿਨਸੇ ਮਾਇਆ ਕੇ." (ਟੋਡੀ ਮਃ ੫)


ਧੰਧਿਆਂ ਵਿੱਚ ਲੀਨ. ਵਿਹਾਰਾਂ ਵਿੱਚ ਮਗਨ. "ਅੰਧੁ ਬੂਡੌ ਧੰਧਲੀ." (ਸੂਹੀ ਛੰਤ ਮਃ ੧)


ਦੇਖੋ, ਧੰਦਾ. "ਮੈ ਛਡਿਆ ਸਭੋ ਧੰਧੜਾ." (ਸ੍ਰੀ ਮਃ ੫. ਪੈਪਾਇ) "ਮਨ ਤੇ ਬਿਸਰਿਓ ਸਗਲੋ ਧੰਧਾ." (ਧਨਾ ਮਃ ੫) "ਐਥੈ ਧੰਧੁਪਿਟਾਈ." (ਸ੍ਰੀ ਮਃ ੧) ੨. ਵਿਹਾਰ. ਸੰਬੰਧ. "ਪਰਨਾਰੀ ਸਿਉ ਘਾਲੈ ਧੰਧਾ." (ਭੈਰ ਨਾਮਦੇਵ)


ਇੱਕ ਰਾਜਪੂਤ ਜਾਤਿ. "ਖੰਡੇਲੇ ਬਘੇਲੇ ਧੰਧੇਰੇ ਪਛਾਰੇ." (ਚਰਿਤ੍ਰ ੯੧)


ਦੇਖੋ, ਧਨਿ, ਧਨੁ ਅਤੇ ਧਨ੍ਯ.