ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਾਗ ਨਾਲ ਮਿਲੀ ਧ੍ਵਨਿ। ੨. ਗਾਯਨ ਅਤੇ ਵਾਜਾ. ਗਾਉਣਾ ਵਜਾਉਣਾ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)


ਰਾਗ ਦੀ ਅਪਸਰਾ, ਰਾਗਿਣੀ.


ਰੰਗੀਨ ਮਾਲਾ. ਰੰਗਬਰੰਗੀ ਮਾਲਾ। ੨. ਜੜਾਊ ਹਾਟ. "ਦਿਪੈ ਚਾਰੁ ਆਭਾ, ਮਨੋ ਰਾਗ ਮਾਲਾ." (ਚਰਿਤ੍ਰ ੨੦) ੩. ਐਸੀ ਰਚਨਾ, ਜਿਸ ਵਿੱਚ ਰਾਗਾਂ ਦੀ ਨਾਮਾਵਲੀ ਹੋਵੇ। ੪. ਮਾਧਵਾਨਲ ਸੰਗੀਤ ਦੇ, ਆਲਮ ਕਵਿ ਕ੍ਰਿਤ, ਹਿੰਦੀ ਅਨੁਵਾਦ ਵਿੱਚੋਂ ੬੩ਵੇਂ ਛੰਦ ਤੋਂ ੭੨ਵੇਂ ਤੀਕ ਦਾ ਪਾਠ, ਜਿਸ ਵਿੱਚ ਛੀ ਰਾਗ, ਉਨ੍ਹਾਂ ਦੀਆਂ ਪੰਜ ਪੰਜ ਰਾਗਿਣੀਆਂ ਅਤੇ ਅੱਠ ਅੰਠ ਪੁਤ੍ਰ ਦੱਸੇ ਹਨ.#ਹੇਠ ਲਿਖੇ ਨਕਸ਼ੇ ਤੋਂ ਪਾਠਕ ਸਾਰੇ ਨਾਉਂ ਵੇਖ ਸਕਦੇ ਹਨ:-:%


ਸੰਗ੍ਯਾ- ਰਾਗ (ਪ੍ਰੇਮੀ ਦੀ ਰੱਸੀ ਰੱਖਣ ਵਾਲਾ, ਕਾਮਦੇਵ. ਰਤਿਪਤਿ। ੨. ਪ੍ਰੇਮ ਦਾ ਬੰਧਨ.


ਰਾਗ ਦਾ ਆਨੰਦ। ੨. ਗਾਯਨ ਅਤੇ ਉਤਸਵ ਦਾ ਆਨੰਦ.