ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਰੰਗ। ੨. ਸਮੁੰਦਰ. ਦੇਖੋ, ਤਰੰਗੀ ੨. "ਤੂ ਮੇਰਾ ਤਰੰਗੁ, ਹਮ ਮੀਨ ਤੁਮਾਰੇ." (ਆਸਾ ਮਃ ੫)


ਸੰ. तरन्त. ਸੰਗ੍ਯਾ- ਸਮੁੰਦਰ। ੨. ਡੱਡੂ। ੩. ਰਾਖਸ। ੪. ਬੇੜਾ. ਜਹਾਜ਼.


ਤਰਣ ਕਰੰਤਿ. ਤਰ ਜਾਂਦਾ (ਜਾਂਦੀ) ਹੈ. "ਕਰਦਮੰ ਤਰੰਤਿ ਪਪੀਲਕਹ." (ਸਹਸ ਮਃ ੫)


ਦੇਖੋ, ਤ੍ਰਯੰਬਕ.


ਸੰ. त्र्यम्बिका. ਸੰਗ੍ਯਾ- ਤਿੰਨ ਨੇਤ੍ਰਾਂ ਵਾਲੀ ਦੁਰਗਾ. ਚੰਦ੍ਰਮਾ, ਸੂਰਜ ਅਤੇ ਅਗਨਿ ਇਹ ਤਿੰਨ ਹਨ ਨੇਤ੍ਰ ਜਿਸ ਦੇ.