nan
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)
ਸਰਦਾਰ ਰਨਸਿੰਘ ਸਿੰਧੂ ਨਕਈ ਰਈਸ ਦੀ ਸੁਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤਸਿੰਘ ਨਾਲ ਸਨ ੧੭੯੮ ਵਿੱਚ ਹੋਈ. ਇਸ ਦੀ ਕੁੱਖ ਤੋਂ ਵਲੀਅਹਿਦ ਖੜਗਸਿੰਘ ਦਾ ਜਨਮ ਹੋਇਆ. ਇਸ ਦਾ ਅਸਲ ਨਾਮ ਰਾਜਕੌਰ ਸੀ, ਪਰ ਮਹਾਰਾਜਾ ਰਣਜੀਤਸਿੰਘ ਜੀ ਦੀ ਮਾਤਾ ਦਾ ਨਾਉਂ ਰਾਜਕੌਰ ਹੋਣ ਕਰਕੇ ਇਸ ਦਾ ਨਾਮ ਦਾਤਾਰਕੌਰ ਰੱਖਿਆ ਗਿਆ.¹ ਮਹਾਰਾਜਾ ਸਾਹਿਬ ਇਸ ਨੂੰ "ਨਕੈਣ" ਕਹਿਕੇ ਬੁਲਾਇਆ ਕਰਦੇ ਸਨ. ਦਾਤਾਰ ਕੌਰ ਦਾ ਦੇਹਾਂਤ ਸਨ ੧੮੧੮ ਵਿੱਚ ਹੋਇਆ.
ਦਾਤਾਰ ਨੇ. ਦਾਤੇ ਨੇ. "ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ." (ਵਾਰ ਸਾਰ ਮਃ ੫)
ਦੇਖੋ, ਦਾਤਾਰ. "ਦਾਤਾਰੁ ਸਦਾ ਦਇਆਲੁ ਸੁਆਮੀ." (ਆਸਾ ਛੰਤ ਮਃ ੫)
ਸੰ. ਸੰਗ੍ਯਾ- ਦਿੱਤੀ ਹੋਈ ਵਸਤੁ. "ਦਾਤਿ ਪਿਆਰੀ ਵਿਸਰਿਆ ਦਾਤਾਰਾ." (ਧਨਾ ਮਃ ੫) ੨. ਦਾਨ ਕਰਨ ਯੋਗ੍ਯ ਵਸਤੁ. "ਦੇਵਣ ਵਾਲੇ ਕੈ ਹਥਿ ਦਾਤਿ ਹੈ." (ਸ੍ਰੀ ਮਃ ੩) ੩. ਦੇਖੋ, ਦਾਤਾ. ਦਾਨੀ. "ਮਾਣਸ ਦਾਤਿ ਨ ਹੋਵਈ, ਤੂੰ ਦਾਤਾ ਸਾਰਾ." (ਮਾਰੂ ਅਃ ਮਃ ੧) ਮਨੁੱਖ ਦਾਤ੍ਰਿ (ਦਾਤਾ) ਨਹੀਂ ਹੋ ਸਕਦਾ, ਤੂੰ ਪੂਰਣ ਦਾਤਾ ਹੈਂ। ੪. ਦਾਨ. ਬਖ਼ਸ਼ਿਸ਼. "ਦਾਤਿ ਖਸਮ ਕੀ ਪੂਰੀ ਹੋਈ." (ਸੂਹੀ ਛੰਤ ਮਃ ੫)
ਸੰ. दात्री. ਸੰਗ੍ਯਾ- ਛੋਟਾ ਦਾਤ੍ਰ. ਖੇਤੀ ਘਾਹ ਆਦਿ ਵੱਢਣ ਦਾ ਸੰਦ। ੨. ਬਖ਼ਸ਼ਸ਼ਿ. ਦੇਖੋ, ਦਾਤਿ. "ਦਾਤੀ ਸਾਹਿਬ ਸੰਦੀਆ." (ਵਾਰ ਸ੍ਰੀ ਮਃ ੧) ੩. दातृ- ਦਾਤ੍ਰਿ. ਦੇਣ ਵਾਲਾ (ਵਾਲੀ). "ਹਰਿ ਕੀ ਭਗਤਿ ਫਲਦਾਤੀ." (ਸੋਰ ਮਃ ੫) ੪. ਦਾਤ ਤੋਂ. ਬਖ਼ਸ਼ਿਸ਼ ਸੇ. "ਹਰਿ ਜੀਉ ਤੇਰੀ ਦਾਤੀ ਰਾਜਾ." (ਸੋਰ ਮਃ ੫)
ਸੰ. ਸੰਗ੍ਯਾ- ਹਿੱਸਾ. ਭਾਗ. ਛਾਂਦਾ.
ਗੁਰੂ ਅੰਗਦਦੇਵ ਜੀ ਦੇ ਛੋਟੇ ਸਾਹਿਬਜ਼ਾਦੇ ਜੋ ਮਾਤਾ ਖੀਵੀ ਜੀ ਦੇ ਉਦਰ ਤੋਂ ਸੰਮਤ ੧੫੯੪ ਵਿੱਚ ਖਡੂਰ ਜਨਮੇ.
nan