ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬੋਲਿਆ. "ਕਵਿ ਉਵਾਚ ਬੇਨਤੀ." (ਚੌਪਈ) ਸੰ. वच- ਵਚ. ਦਾ ਅਰਥ ਹੈ ਬੋਲਨਾ. ਸ਼ਮਝਾਉਣਾ. ਬਿਆਨ ਕਰਨਾ.


ਸੰਗ੍ਯਾ- ਉਰਦ. ਮਾਂਹ. ਮਾਸ਼.


ਦੇਖੋ, ਉਰਦਾਬੇਗਨੀ ਅਤੇ ਅਰਜਬੇਗੀ.


ਸੰਗ੍ਯਾ- ਅਫਸਰ ਅੱਗੇ ਮਾਤਹਿਤ ਦੀ ਕੀਤੀ ਰਪੋਟ, ਕਿ ਸਭ ਕੰਮ ਬਾਕਾਇਦਾ ਠੀਕਠਾਕ (orderly) ਹੈ. ਅੰਗ੍ਰੇਜੀ ਨਾ ਜਾਣਨ ਵਾਲਿਆਂ ਫੌਜੀਆਂ ਨੇ ਇਹ ਉੱਚਾਰਣ ਬਣਾ ਲਿਆ ਹੈ.


ਦੇਖੋ, ਉਰਦੂ.


ਦੇਖੋ, ਟਾਂਡਾ ਉੜਮੁੜ.


ਦੇਖੋ, ਉਡਾਊ ੨. "ਪਰ ਕੇ ਬਲ ਕਰ ਹੋਤ ਉੜਾਊ." (ਨਾਪ੍ਰ)


ਦੇਖੋ, ਉਡੀਸਾ.


ਵ੍ਯ- ਪ੍ਰਸ਼ਨ, ਕ੍ਰੋਧ, ਵਰਜਨ (ਹਟਾਉਣਾ) ਅਤੇ ਅਸਚਰਜ ਬੋਧਕ ਸ਼ਬਦ.


ਸੰ. उङ्गलि- ਅੰਗੁਲਿ. ਦੇਖੋ, ਅੰਗੁਲਿ.