ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕੁਸ਼ਿਕਵੰਸ਼ੀ ਕੁਸ਼ਾਂਬ ਦਾ ਪੁਤ੍ਰ ਇੱਕ ਰਾਜਾ, ਜੋ ਵਿਸ਼੍ਵਾਮਿਤ੍ਰ ਦਾ ਪਿਤਾ ਸੀ. ਇਹ ਕਨੌਜ ਦਾ ਰਾਜਾ ਸੀ. ਇਸੇ ਲਈ ਕਨੌਜ ਦਾ ਨਾਉਂ ਗਾਧਿਪੁਰ ਲਿਖਿਆ ਹੈ.


ਵਿਸ਼੍ਵਾਮਿਤ੍ਰ, ਜੋ ਗਾਧਿ ਦਾ ਬੇਟਾ ਸੀ. "ਗਾਧਿਤਨੈ ਪਰਖ੍ਯੋ ਹਰਿਚੰਦ." (ਨਾਪ੍ਰ)


ਕਨੌਜ. ਦੇਖੋ, ਗਾਧਿ.


ਸੰਗ੍ਯਾ- ਗੀਤ। ੨. ਗਾਉਣਾ। ੩. ਸ੍ਵਰ. ਧੁਨਿ। ੪. ਗ੍ਯਾਨ ਦਾ ਸੰਖੇਪ. "ਗਾਨ ਧਾਨ ਧਰਤ ਹੀਐ ਚਾਹਿ." (ਸਵੈਯੇ ਮਃ ੪. ਕੇ) ਗ੍ਯਾਨ ਧ੍ਯਾਨ ਧਰਤ ਹਿਯੇ ਚਾਹ। ੫. ਫ਼ਾ. [گان] ਵਿ- ਯੋਗ੍ਯ. ਲਾਇਕ. ੬. ਜਿਨ੍ਹਾਂ ਸ਼ਬਦਾਂ ਦੇ ਅੰਤ ਹੇ ਅੱਖਰ ਹੋਵੇ ਉਨ੍ਹਾਂ ਦੇ ਅੰਤ ਆਕੇ ਇਹ ਬਹੁਵਚਨ ਬਣਾ ਦਿੰਦਾ ਹੈ, ਜਿਵੇਂ- ਬੱਚਹ ਦਾ ਬੱਚਗਾਨ, ਰਾਜਹ ਦਾ ਰਾਜਗਾਨ ਆਦਿ.


ਅਦਭੁਤਰਾਮਾਇਣ ਅਨੁਸਾਰ ਨਾਰਦ ਰਿਖੀ ਦਾ ਉਸਤਾਦ, ਜਿਸ ਨੇ ਰਾਗਵਿਦ੍ਯਾ ਸਿਖਾਈ.


ਦੇਖੋ, ਗਾਨ। ੨. ਗੋਪਨ (ਰਖ੍ਯਾ) ਲਈ ਮੰਤ੍ਰਵਿਧੀ ਨਾਲ ਹੱਥ ਬੱਧਾ ਡੋਰਾ. ਹਿੰਦੂਆਂ ਵਿੱਚ ਇਹ ਗਾਨਾ ਵਿਆਹ, ਯੁੱਧ, ਯਗ੍ਯ ਅਤੇ ਮੰਤ੍ਰਪ੍ਰਯੋ ਗ ਆਦਿ ਦੇ ਸਮੇਂ ਬੰਨ੍ਹਿਆ ਜਾਂਦਾ ਹੈ. ਦੇਖੋ, ਗਾਨਾ ਬੰਨ੍ਹਣਾ। ੩. ਗੰਨਾ. "ਮੀਠ ਰਸ ਗਾਨੇ." (ਗਉ ਮਃ ੪)