ਛਾਂਦੋਗ੍ਯ ਉਪਨਿਸਦ, ਮਨੂ ਅਤੇ ਲਿਖਿਤ ਸਿਮ੍ਰਿਤੀ ਵਿੱਚ ਦੱਸੇ ਚਾਰ ਪਾਪ- ਬ੍ਰਹਮ੍ਹਤ੍ਯਾ, ਸ਼ਰਾਬ ਦਾ ਪੀਣਾ, ਚੋਰੀ, ਗੁਰੁਇਸਤਰੀਗਮਨ। ੨. ਬ੍ਰਹਮ੍ਵੇਤਾ ਦਾ ਮਾਰਨਾ ਗਊਵਧ, ਕੰਨ੍ਯਾਵਧ, ਭ੍ਰਸ੍ਟਾਚਾਰੀ ਦਾ ਅੰਨ ਖਾਣਾ. "ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ." (ਸਵਾ ਮਃ ੩) "ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰ." (ਸ੍ਰੀ ਅਃ ਮਃ ੫) ੩. ਖ਼ਾਲਸਾਮਤ ਅਨੁਸਾਰ- ਮੁੰਡਨ ਕਰਾਉਣਾ, ਪਰਇਸਤ੍ਰੀਗਮਨ, ਤਮਾਖੂ ਆਦਿ ਨਸ਼ਿਆਂ ਦਾ ਵਰਤਣਾ, ਕੁੱਠਾ ਖਾਣਾ, ਇਹ ਮਹਾਨ ਚਾਰ ਕਿਲਵਿਖ ਹਨ.
ਦੇਖੋ, ਚਾਰ ਕਿਲਵਿਖ ੩.
nan
ਇੱਕ ਪ੍ਰਕਾਰ ਦੀ ਸਿਤਾਰ, ਜਿਸ ਦੇ ਚਾਰ ਤਾਰਾਂ ਹੁੰਦੀਆਂ ਹਨ. ਬਜਾਉਣ ਦਾ ਜੋੜਾ ਅਤੇ ਦੋ ਤਾਰਾਂ ਸੁਰ ਦੀ ਸਹਾਇਤਾ ਲਈ. ਧਾਤੁ ਦੀ ਸੁੰਦਰੀਆਂ ਦੇ ਥਾਂ, ਤੰਦ ਦੇ ਬੰਦ ਬੱਧੇ ਹੁੰਦੇ ਹਨ। ੨. ਦੇਖੋ, ਸਿਤਾਰ.
ਵਿ- ਚਾਰੇ ਪਾਸੇ ਚਕ੍ਸ਼ੁ (ਨੇਤ੍ਰ) ਰੱਖਣ ਵਾਲਾ. ਸਾਵਧਾਨ. ਹੋਸ਼ਿਯਾਰ। ੨. ਸੰ. ਚਾਰਚਕ੍ਸ਼ੁਃ ਚਾਰ (ਦੂਤ) ਹਨ ਜਿਸ ਦੇ ਨੇਤ੍ਰ. ਗੁਪਤ ਦੂਤਾਂ ਨਾਲ ਪ੍ਰਜਾ ਦਾ ਹਾਲ ਵੇਖਣ ਵਾਲਾ ਰਾਜਾ.
nan
ਸੰਗ੍ਯਾ- ਪਸ਼ੂ. ਚੁਪਾਇਆ. "ਚਾਰਚਰਨ ਕਹਹਿ ਬਹੁ ਆਗਰ." (ਗਉ ਕਬੀਰ) ੨. ਚਾਰ ਭਾਗ. ਚਾਰ ਹ਼ਿੱਸੇ। ੩. ਧਰਮ ਦੇ ਚਾਰ ਪਾਦ. ਦੇਖੋ, ਚਾਰ ਪਗ ਅਤੇ ਧਰਮ ਦੇ ਚਾਰ ਚਰਣ। ੪. ਛੰਦ ਦੀਆਂ ਚਾਰ ਤੁਕਾਂ.
nan
nan
ਕੀਰਤਨ ਦੀਆਂ ਚਾਰ ਸਮੇਂ ਭਜਨ ਮੰਡਲੀਆਂ. ਗੁਰੂ ਅਰਜਨ ਦੇਵ ਜੀ ਦੀ ਥਾਪੀ ਹੋਈ ਚਾਰ ਸਮੇਂ ਕੀਰਤਨ ਦੀ ਰੀਤੀ-#੧. ਅਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਕੀ.#੨. ਸਵਾ ਪਹਿਰ ਦਿਨ ਚੜ੍ਹੇ ਚਰਨਕਵਲ ਦੀ ਚੌਕੀ. "ਚਰਨਕਵਲ ਪ੍ਰਭ ਕੇ ਨਿਤ ਧਿਆਏ"- ਸ਼ਬਦ ਗਾਏ ਜਾਣ ਤੋਂ ਇਹ ਸੰਗ੍ਯਾ ਹੈ.#੩. ਸੰਝ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਦੀ ਚੌਕੀ. "ਸੋਦਰ ਕੇਹਾ ਸੋ ਘਰ ਕੇਹਾ" ਸ਼ਬਦ ਕਰਕੇ ਇਹ ਸੰਗ੍ਯਾ ਹੈ.#੪. ਚਾਰ ਘੜੀ ਰਾਤ ਵੀਤਣ ਪੁਰ ਕੁਲ੍ਯਾਨ ਦੀ ਚੌਕੀ, ਜਿਸ ਵਿੱਚ ਕਲ੍ਯਾਨ ਰਾਗ ਦੇ ਸ਼ਬਦ ਗਾਏ ਜਾਂਦੇ ਹਨ.
nan
ਚਾਰ ਅਤੇ ਛੀ, ਦਸ. "ਇਹ ਬਿਖਿਆ ਦਿਨ ਚਾਰਛਿਅ." (ਬਾਵਨ) ਭਾਵ- ਚੰਦਰੋਜ਼ਾ। ੨. ਚੰਦ੍ਰਮਾ ਦੇ ਹਿਸਾਬ ਵਰ੍ਹੇ ਵਿੱਚ ਦਸ ਦਿਨਾਂ ਦਾ ਫਰਕ, ਜਿਸ ਤੋਂ ਤੀਜੇ ਵਰ੍ਹੇ ਲੌਂਦ ਦਾ ਮਹੀਨਾ ਬਣਦਾ ਹੈ, ਅਤੇ ਮੁਸਲਮਾਨਾਂ ਦੇ ਮਹੀਨੇ ਮੌਸਮਾਂ ਵਿੱਚ ਬਦਲਕੇ ਆਉਂਦੇ ਰਹਿੰਦੇ ਹਨ. ਭਾਵ- ਜੋ ਇੱਕਰਸ ਨਾ ਰਹੇ.