ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਫੁੱਟ. ਨਾਚਾਕੀ.


ਸੰਗ੍ਯਾ- ਫੋਟਕ. ਨਾਚਾਕੀ. ਵਿਰੋਧ। ੨. ਭਿੰਨਤਾ. ਜੁਦਾਈ। ੩. ਘਾਟਾ. ਕਮੀ. "ਸੂਰਜ ਇੱਕ ਚੜੰਦਿਆ ਹੁਇ ਅਠਖੰਡ ਪਵੈ ਫਲ ਫੱਟਾ." (ਭਾਗੁ) ਸੂਰਜ ਚੜ੍ਹਨ ਤੋਂ ਹਨੇਰਾ ਛਿੰਨ ਭਿੰਨ (ਅਠਖੰਡ) ਹੋ ਜਾਂਦਾ ਹੈ ਅਤੇ ਉਸ ਦੀ ਵ੍ਰਿੱਧੀ (ਫਲ) ਵਿੱਚ ਘਾਟਾ ਪੈ ਜਾਂਦਾ ਹੈ.


ਫ਼ਾ. [فوطہدار] ਫ਼ੋਤ਼ਹਦਾਰ. ਸੰਗ੍ਯਾ- ਖ਼ਜ਼ਾਨਚੀ. ਰੋਕੜੀਆ. "ਸੇਈ ਫੋਤੇਦਾਰ." (ਮਗੋ) ਦੇਖੋ, ਫੋਤਾ ੩.


ਸੰਗ੍ਯਾ- ਅੱਖ ਦਾ ਸ੍‍ਫੁਰਣ. ਨਿਮਖ. ਨਿਮੇਸ. ਅੱਖ ਝਪਕਣ ਦਾ ਸਮਾਂ. "ਹਰਨ ਭਰਨ ਜਾਕਾ ਨੇਤ੍ਰਫੋਰ." (ਸੁਖਮਨੀ)