ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਾਤ ਅਤੇ ਦਾਤੀ। ੨. ਦੇਣ ਵਾਲੀ. ਦੇਖੋ, ਦਾਤੀ ੩. "ਸਿੱਧਿਦਾਤ੍ਰੀ ਸਭਿਨ." (ਸਨਾਮਾ)


ਸੰ. ਸੰਗ੍ਯਾ- ਦਾਨ. ਬਖ਼ਸ਼ਿਸ਼. "ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦ." (ਵਾਰ ਸਾਰ ਮਃ ੧) ੨. ਸੰ. ਦਦ੍ਰੁ. ਚਮੜੀ ਦੀ ਇੱਕ ਬੀਮਾਰੀ. ਦੇਖੋ, ਦੱਦ। ੩. ਫ਼ਾ. [داد] ਇਨਸਾਫ. ਨ੍ਯਾਯ. ਦੇਖੋ, ਦਾਦੀ।. ੪. ਫ਼ਰਿਆਦ.


ਫ਼ਾ. [دادہ] ਵਿ- ਦਿੱਤਾ ਹੋਇਆ.


ਵਿ- ਦਾਦੇ ਦਾ। ੨. ਸੰਗ੍ਯਾ- ਦਾਦੇ ਦਾ ਵੰਸ਼. ਦਾਦਾ ਕੁਲ. "ਨਾਨਕ ਦਾਦਕ ਸਾਹੁਰੇ." (ਭਾਗੁ)


ਫ਼ਾ. [دادن] ਕ੍ਰਿ- ਦੇਣਾ. ਦਾਨ ਕਰਨਾ.


ਸੰ. ਦਦੁਰ. ਸੰਗ੍ਯਾ- ਡੱਡੂ. ਮੇਂਡਕ. ਭੇਕ. "ਦਾਦਰ ਤੂੰ ਕਬਹਿ ਨ ਜਾਨਸਿ ਰੇ." (ਮਾਰੂ ਮਃ ੧) ਇੱਥੇ ਦਾਦੁਰ ਤੋਂ ਭਾਵ ਵਿਸੇਲੰਪਟ ਜੀਵ ਹੈ.


ਸੰਗ੍ਯਾ- ਜਵਾਰ ਅੰਨ. "ਦਾਦਰੀ ਚਬਾਈ." (ਚਰਿਤ੍ਰ ੭) ੨. ਜੀਂਦ ਰਿਆਸਤ ਦੀ ਇੱਕ ਤਸੀਲ ਅਤੇ ਉਸ ਦਾ ਪ੍ਰਧਾਨ ਨਗਰ, ਜੋ ਦਿੱਲੀ ਤੋਂ ੮੭ ਮੀਲ ਦੱਖਣ ਪੱਛਮ ਹੈ.