ਸੰਗ੍ਯਾ- ਪਿਤਾ ਦਾ ਪਿਤਾ. ਪਿਤਾਮਹ. "ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ." (ਗਉ ਮਃ ੫) ਇਸ ਥਾਂ ਭਾਵ ਬਜ਼ੁਰਗ ਸਤਿਗੁਰਾਂ ਦੀ ਬਾਣੀਰੂਪ ਭੰਡਾਰ ਤੋਂ ਹੈ। ੨. ਦੇਖੋ, ਦਾਦਹ.
ਸੰਗ੍ਯਾ- ਪਿਤਾ ਦਾ ਪਿਤਾ. ਪਿਤਾਮਹ. "ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ." (ਗਉ ਮਃ ੫) ਇਸ ਥਾਂ ਭਾਵ ਬਜ਼ੁਰਗ ਸਤਿਗੁਰਾਂ ਦੀ ਬਾਣੀਰੂਪ ਭੰਡਾਰ ਤੋਂ ਹੈ। ੨. ਦੇਖੋ, ਦਾਦਹ.
nan
ਇਨਸਾਫ਼ ਨੂੰ. ਦੇਖੋ, ਦਾਦੀ.
ਦੇਖੋ, ਦਾਦਰ. "ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ." (ਗਉ ਰਵਿਦਾਸ)
ਸੰਗ੍ਯਾ- ਪਿਤਾ ਦੀ ਮਾਤਾ. ਪਿਤਾਮਹੀ। ੨. ਫ਼ਾ. ਦਾਦ (ਇਨਸਾਫ਼) ਚਾਹੁਣ ਵਾਲਾ. ਫਰਿਆਦੀ. "ਦਾਦੀ ਦਾਦਿ ਨ ਪਹੁਚਨਹਾਰਾ, ਚੂਪੀ ਨਿਰਨਉ ਪਾਇਆ." (ਆਸਾ ਮਃ ੫) ਜੋ ਫ਼ਰਿਆਦੀ ਵਾਵੇਲਾ ਕਰਨ ਤੋਂ ਇਨਸਾਫ ਨਹੀਂ ਪਾ ਸਕਦਾ ਸੀ, ਹੁਣ ਚੁਪਕੀਤੇ ਹੀ ਫੈਸਲਾ ਪਾਲਿਆ. ਭਾਵ- ਵਿਚਾਰ ਦੀ ਪ੍ਰਾਪਤੀ ਹੋਣ ਪੁਰ ਅਸਲ ਬਾਤ ਖ਼ਾਮੋਸ਼ੀ ਅਖ਼ਤਿਆਰ ਕਰਲਈ। ੩. ਤੂੰ ਦਿੱਤਾ. ਦੇਖੋ, ਦਾਦਨ.
ਦੇਖੋ, ਦਾਦਰ. "ਜਿਉ ਭਏ ਦਾਦੁਰ ਪਾਨੀ ਮਾਹੀ." (ਗਉ ਕਬੀਰ)
ਡੱਡ. ਮੇਂਡਕੀ। ੨. ਦੇਖੋ, ਦਾਦਰੀ.
ਇਸ ਮਹਾਤਮਾ ਸਾਧੂ ਦਾ ਜਨਮ ਅਹਮਦਾਬਾਦ (ਗੁਜਰਾਤ) ਵਿੱਚ ਪੀਂਜੇ ਦੇ ਘਰ ਹੋਇਆ. ਵਿਵੇਕੀ ਕਬੀਰਪੰਥੀ ਸੰਤਾਂ ਦੀ ਸੰਗਤਿ ਦ੍ਵਾਰਾ ਗ੍ਯਾਨ ਦੀ ਪ੍ਰਾਪਤੀ ਹੋਈ. ਦਾਦੂ ਜੀ ਦਾ ਵਡਾ ਡੇਰਾ ਪਿੰਡ ਨਾਰਾਯਣੇ ਜੈਪੁਰ ਰਾਜ ਵਿੱਚ ਹੈ, ਜੋ ਫੁਲੇਰਾ ਸਟੇਸ਼ਨ (ਬੰਬੇ ਬਰੋਦਾ ਸੇਂਟ੍ਰਲ ਇੰਡੀਆ ਰੇਲਵੇ ਦੀ ਛੋਟੀ ਲੈਨ) ਤੋਂ ਤਿੰਨ ਮੀਲ ਹੈ. ਇਸ ਨੂੰ ਦਾਦੂਦ੍ਵਾਰਾ ਆਖਦੇ ਹਨ. ਇੱਥੇ ਦਾਦੂ ਜੀ ਦਾ ਦੇਹਾਂਤ ਸੰਮਤ ੧੬੬੦ ਵਿੱਚ ਹੋਇਆ ਹੈ. ਦਾਦੂ ਜੀ ਨੇ ਅਨੇਕ ਸ਼ਬਦ ਸਲੋਕ ਰਚੇ ਹਨ, ਜਿਨ੍ਹਾਂ ਨੂੰ ਸਾਧੂ ਪ੍ਰੇਮ ਨਾਲ ਪੜ੍ਹਦੇ ਹਨ.#ਦੱਖਣ ਨੂੰ ਜਾਂਦੇ ਹੋਏ ਦਸਵੇਂ ਪਾਤਸ਼ਾਹ ਸੰਮਤ ੧੭੬੪ ਵਿੱਚ ਇਸ ਥਾਂ ਪਧਾਰੇ ਹਨ. ਉਸ ਸਮੇਂ ਦਾਦੂਦ੍ਵਾਰੇ ਦਾ ਮਹੰਤ ਜੈਤਰਾਮ ਸੀ. ਕਲਗੀਧਰ ਨੇ ਫਰਮਾਇਆ- ਮਹੰਤ ਜੀ! ਕੋਈ ਦਾਦੂ ਜੀ ਦਾ ਵਚਨ ਸੁਣਾਓ. ਜੈਤਰਾਮ ਨੇ ਸਲੋਕ ਪੜ੍ਹਿਆ-#"ਦਾਦੂ ਦਾਵਾ ਦੂਰਿ ਕਰ ਕਲਿ ਕਾ ਲੀਜੈ ਭਾਇ।#ਜੇ ਕੋ ਮਾਰੇ ਈਂਟ ਢਿਮ ਲੀਜੈ ਸੀਸ ਚਢਾਇ."#ਗੁਰੂ ਸਾਹਿਬ ਨੇ ਫ਼ਰਮਾਇਆ- ਮਹੰਤ ਜੀ! ਹੁਣ ਇਸ ਪਾਠ ਨੂੰ ਇਉਂ ਪੜ੍ਹੋ-#"ਦਾਦੂ ਦਾਵਾ ਰੱਖਕੇ ਕਲਿ ਕਾ ਲੀਜੈ ਭਾਇ।#ਜੇ ਕੋ ਮਾਰੈ ਈਂਟ ਢਿਮ ਪਾਥਰ ਹਨੈ ਰਿਸਾਇ."#ਇਤਿਹਾਸ ਵਿੱਚ ਇਹ ਕਥਾ ਭੀ ਹੈ ਕਿ ਗੁਰੂ ਸਾਹਿਬ ਨੇ ਕਮਾਣ ਦੇ ਗੋਸ਼ੇ ਨਾਲ ਦਾਦੂ ਜੀ ਦੀ ਸਮਾਧਿ ਨੂੰ ਪ੍ਰਣਾਮ ਕੀਤਾ, ਜਿਸ ਪੁਰ ਖ਼ਾਲਸੇ ਨੇ ਮੜ੍ਹੀ ਨੂੰ ਨਮਸਕਾਰ ਕਰਨ ਦੇ ਅਪਰਾਧ ਵਿੱਚ ਦਸ਼ਮੇਸ਼ ਨੂੰ ਤਨਖਾਹੀਆ ਠਹਿਰਾਇਆ. ਕਲਗੀਧਰ ਨੇ ਫ਼ਰਮਾਇਆ ਕਿ ਅਸੀਂ ਇਹ ਕਰਮ ਖ਼ਾਲਸੇ ਦੀ ਪਰੀਕ੍ਸ਼ਾ ਲਈ ਹੀ ਕੀਤਾ ਸੀ, ਅਤੇ ਪ੍ਰਸੰਨਤਾ ਨਾਲ ਧਰਮਦੰਡ (ਤਨਖਾਹ) ਦੇਕੇ ਅੱਗੋਂ ਨੂੰ ਸ਼ੁਭ ਰੀਤ ਤੋਰੀ.#ਦਾਦੂ ਜੀ ਦੇ ਸਿੱਖਾਂ ਨੂੰ ਦਾਦੂਪੰਥੀ ਆਖਦੇ ਹਨ. ਇਸ ਮਤ ਵਿੱਚ ਸਾਧੂ ਨਿਸ਼ਚਲਦਾਸ ਵਡਾ ਪੰਡਿਤ ਹੋਇਆ ਹੈ, ਜਿਸ ਨੇ ਯੁਕ੍ਤਿਪ੍ਰਕਾਸ਼. ਵਿਚਾਰਸਾਗਰ, ਵ੍ਰਿੱਤਿਪੂਭਾਕਰ ਆਦਿ ਗ੍ਰੰਥ ਰਚੇ ਹਨ. ਨਿਸ਼ਚਲਦਾਸ ਦਾ ਜਨਮ ਪਿੰਡ ਧਣਾਨਾ (ਪੰਜਾਬ) ਵਿੱਚ ਸੰਮਤ ੧੮੪੯ ਵਿੱਚ ਅਤੇ ਦੇਹਾਂਤ ਸੰਮਤ ੧੯੧੯ ਵਿੱਚ ਦਿੱਲੀ ਹੋਇਆ। ੨. ਖਡੂਰ ਨਿਵਾਸੀ ਇੱਕ ਤਪਾ. ਦੇਖੋ, ਤੁੜ। ੩. ਪੰਡੋਰੀ ਨਿਵਾਸੀ ਇੱਕ ਧਰਮਾਤਮਾ ਸਾਧੂ, ਜਿਸ ਨੇ ਮੀਰਮੰਨੂੰ ਦੇ ਆਤ੍ਯਾਚਾਰ ਤੋਂ ਸਰਦਾਰ ਮਤਾਬਸਿੰਘ ਮੀਰਾਂਕੋਟੀਏ ਦੀ ਸਿੰਘਣੀ ਆਪਣੇ ਮਕਾਨ ਵਿੱਚ ਲੁਕੋਕੇ ਬਚਾਈ ਸੀ.
ਦੇਖੋ, ਦਾਦੂ.