ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [واقع] ਵਿ- ਕ਼ਾਯਮ ਹੋਇਆ. ਮੌਜੂਦ ਹੋਇਆ.


ਅ਼. [واقِف] ਵਿ- ਜਾਣਨ ਵਾਲਾ। ੨. ਖੜਾ ਹੋਣ ਵਾਲਾ.


ਅ਼. [واقفِیت] ਸੰਗ੍ਯਾ- ਵਾਕ਼ਿਫ਼ ਹੋਣ ਦਾ ਭਾਵ. ਜਾਣ ਪਹਿਚਾਣ.


ਅ਼. [واقِعت] ਵਾਕ਼ਿਅ਼ ਦਾ ਬਹੁਵਚਨ.


ਸੰ. ਵਾਕ੍ਯ. ਸੰਗ੍ਯਾ- ਪਦਾਂ ਦਾ ਸਮੂਹ. ਪੂਰੇ ਅਰਥ ਨੂੰ ਪ੍ਰਗਟ ਕਰਨ ਵਾਲਾ ਫਿਕਰਾ। ੨. ਬਚਨ. "ਜਨ ਕਾ ਕੀਨੋ ਪੂਰਨ ਵਾਕੁ." (ਬਿਲਾ ਮਃ ੫)


ਵਾਕ (ਬਚਨ) ਕਰਕੇ. ਉਪਦੇਸ਼ ਦ੍ਵਾਰਾ. "ਜਪ ਜਪਿਓ ਸਤਿਗੁਰਮਤਿ ਵਾਕੇ." (ਮਾਰੂ ਸੋਲਹੇ ਮਃ ੧) ੨. ਸਰਵ- ਉਸ ਦੇ ਵਾਂਕੇ.


ਦੇਖੋ, ਵਾ ੨। ੨. ਦੇਖੋ, ਵਾਕ਼ਿਅ਼। ੩. ਵਾਂਕੈ. ਉਸ ਦੇ.