ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਦ ੭. "ਗੂਜਰੀ ਜੈਦੇਵ ਜੀਉ ਕਾ ਪਦਾ."


ਦੇਖੋ, ਪੈਦਾਯਸ਼। ੨. ਖੱਟੀ. ਕਮਾਈ. "ਮਹਾ ਪਦਾਇਸ ਧਨ ਕੀ ਮੇਰੇ." (ਗੁਪ੍ਰਸੂ)


ਸੰਗ੍ਯਾ- ਪੈਦਲ ਚਲਣ ਵਾਲਾ. ਪਿਆਦਾ. ਪੈਦਲਫ਼ੌਜ ਦਾ ਸਿਪਾਹੀ.


ਪਦਾਰ੍‍ਘ੍ਯ. ਸੰਗ੍ਯਾ- ਪੈਰ ਧੋਣ ਲਈ ਦਿੱਤਾ ਹੋਇਆ ਪਾਣੀ. ਕਿਸੇ ਪੂਜ੍ਯ ਦੇ ਪੈਰ ਧੋਣ ਲਈ ਅਰਪਣ ਕੀਤਾ ਜਲ.


ਸੰ. ਪਦਾਰ੍‍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍‍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.


ਵਸਤੁਵਿਦ੍ਯਾ Natural philosophy