ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨੇਤ੍ਰ ਦਾ ਛਾਲਾ। ੨. ਨਜਰ ਨੂੰ ਬੰਦ ਕਰਨ ਵਾਲੀ ਝਿੱਲੀ.


ਫਰੋਲਕੇ. "ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾਂ." (ਵਾਰ ਮਾਝ ਮਃ ੧) ੨. ਫੋਰਿ, ਤੋੜਕੇ. ਭੰਨਕੇ. "ਬਿਖੁ ਨਿਕਸੈ ਫੋਲਿ ਫੁਲੀਠਾ." (ਗਉ ਮਃ ੪) ਜ਼ਹਿਰ ਨਿਕਲਦੀ ਹੈ ਫੋੜਕੇ ਜ਼ਹਿਰ ਦਾ ਫੁਲੀਠਾ (ਛਾਲਾ). ਦੇਖੋ, ਫੁਲੀਠਾ.


ਕ੍ਰਿ- ਸ੍‌ਫੋਟਨ. ਭੰਨਣਾ. ਤੋੜਨਾ.


ਸੰਗ੍ਯਾ- ਸ੍‌ਫੋਟਕ. ਲਹੂ ਦੇ ਵਿਕਾਰ ਅਥਵਾ ਕਿਸੇ ਹੋਰ ਦੋਸ ਕਰਕੇ ਸ਼ਰੀਰ ਪੁਰ ਹੋਇਆ ਵ੍ਰਣ.