ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਬੰਨ੍ਹਿਆ ਹੋਇਆ. ਬੰਧਨ ਵਿੱਚ ਪਿਆ. "ਬੱਧਿਤ ਹੋਇ ਨ ਆਵੈ ਜਾਵੈ." (ਗੁਪ੍ਰਸੂ)


ਬੋਲਾ. ਦੇਖੋ, ਬਧਰ। ੨. ਕਾਵ੍ਯ ਦਾ ਇੱਕ ਦੋਸ, ਅਰਥਾਤ ਵਿਰੁੱਧ ਅਰਥ ਦੇਣ ਵਾਲੇ ਪਦਾਂ ਦਾ ਜੋੜਨਾ. ਜੈਸੇ- "ਜਾਯਾ ਸੋਂ ਮਿਲ ਤਾਤ ਬਖਾਨੀ." ਜਾਯਾ ਦਾ ਅਰਥ ਮਾਤਾ ਅਤੇ ਜੋਰੂ ਹੈ. ਤਾਤ ਦਾ ਅਰਥ ਪਿਤਾ ਅਤੇ ਪੁਤ੍ਰ ਹੈ. "ਅੰਧ ਜੁ ਬਧਿਰ ਪੰਗੁ ਨਗਨ." (ਨਾਪ੍ਰ)


ਵ੍ਰਿੱਧਿ ਨੂੰ ਪ੍ਰਾਪਤ ਹੋਈ. ਵਧੀ। ੨. ਬੱਧੀ ਬੰਨ੍ਹੀ. ਆਬਾਦ ਕੀਤੀ. "ਮੈ ਬਧੀ ਸਚੁ ਧਰਮਲਾਲ ਹੈ." (ਸ੍ਰੀ ਮਃ ੫. ਪੈਪਾਇ).


ਵਿ- ਬਧ ਕਰਤਾ. ਮਾਰਨ ਵਾਲਾ. "ਬਧੀਆ ਅਰਿ ਜੋਊ." (ਕ੍ਰਿਸਨਾਵ) ੨. ਦੇਖੋ, ਵਧੀਆ.


ਦੇਖੋ, ਵਧੀਕ ਅਤੇ ਵਧੀਕੀ.


ਦੇਖੋ, ਬਧ ਅਤੇ ਵਧ। ੨. ਦੇਖੋ, ਵਧੂ.


ਕ੍ਰਿ. ਵਿ- ਬੰਨ੍ਹਕੇ. "ਇਨ ਦੂਤਨ ਖਲੁ ਬਧੁਕਰਿ ਮਾਰਿਓ." (ਜੈਤ ਰਵਿਦਾਸ)


ਵਹੁਟੀ. ਦੇਖੋ, ਵਧੂ ਅਤੇ ਵਧੂਟੀ.


ਬਧ ਕੀਤੇ. ਮਾਰੇ। ੨. ਬੱਧ ਕੀਤੇ. ਬੰਨ੍ਹੇ. "ਪੰਜੇ ਬਧੇ ਮਹਾਬਲੀ." (ਵਾਰ ਬਸੰ) ੩. ਵਧਦਾ ਹੈ. ਅਧਿਕ ਹੁੰਦਾ ਹੈ. ਵ੍ਰਿੱਧਿ ਪਾਉਂਦਾ ਹੈ. "ਬਧੇ ਬਿਕਾਰ ਲਿਖੇ ਬਹੁ ਕਾਗਰ." (ਗਉ ਮਃ ੫) ਬੇਕਾਰੀ ਵਧਦੀ ਹੈ ਅਰਥਾਤ ਵ੍ਰਿਥਾ ਵੇਲਾ ਖ਼ਰਚ ਹੁੰਦਾ ਹੈ. ਵਿਕਾਰਾਂ ਦੀ ਫਰਦ ਵਧਦੀ ਹੈ.