ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਿਕ੍ਸ਼ਾ. ਭੀਖ. "ਚਾਰ ਪਦਾਰਥ ਭਿਖੁਕ ਭਿਖੀ." (ਭਾਗੁ) ੨. ਦੇਖੋ, ਭਿੱਖੀ.


ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਕਸਬਾ ਹੈ, ਜੋ ਰੇਲਵੇ ਸਟੇਸ਼ਨ ਨਰੇਂਦ੍ਰਪੁਰੇ ਤੋਂ ਅੱਠ ਮੀਲ ਉੱਤਰ ਹੈ. ਇਸ ਤੋਂ ਉੱਤਰ ਪੱਛਮ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਇੱਥੇ ੧੦. ਦਿਨ ਨਿਵਾਸ ਕੀਤਾ. ਇੱਥੋਂ ਦੇ ਤਖਾਣਾਂ ਅਤੇ ਬਾਣੀਆਂ ਨੇ ਸੇਵਾ ਕੀਤੀ. ਚੌਧਰੀ ਗੈਂਡਾ ਚਾਹਲ ਗੋਤ ਦਾ ਜੋ ਸੁਲਤਾਨ ਦਾ ਉਪਾਸਕ ਸੀ ਸਤਿਗੁਰਾਂ ਦਾ ਉਪਦੇਸ਼ ਸੁਣਕੇ ਸਿੱਖ ਹੋਇਆ. ਮੰਦਿਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਕਰਮਸਿੰਘ ਪਟਿਆਲਾਪਤਿ ਨੇ ਕਰਾਈ ਹੈ. ਪਾਸ ਰਹਾਇਸ਼ੀ ਮਕਾਨ ਹਨ. ਗੁਰਦ੍ਵਾਰੇ ਨਾਲ ੧੪੦ ਘੁਮਾਉਂ ਜ਼ਮੀਨ ਅਤੇ ੮੦ ਰੁਪਯੇ ਸਾਲਾਨਾ ਪਟਿਆਲੇ ਵੱਲੋਂ ਹਨ. ਪੁਜਾਰੀ ਸਿੰਘ ਹੈ.


ਭੀਖ ਮੰਗਣ ਵਾਲਾ. ਭਿਕ੍ਸ਼ੁਕ। ੨. ਸੁਭਿਖੀਆ ਦੀ ਥਾਂ ਇਹ ਸ਼ਬਦ ਆਇਆ ਹੈ. ਸੁਭਿਖੀਆ ਇੱਕ ਖਤ੍ਰੀ ਜਾਤਿ ਹੈ.


ਸੰ. भिषज्ञ्- ਭਿਸਜ. ਅਭਿ- ਸਜ. ਲੇਪ ਕਰਨਾ. ਇਲਾਜ ਕਰਨਾ. ਔਸਧ (ਦਵਾਈ) ਦੇਣੀ। ੨. ਸੰਗ੍ਯਾ- ਵੈਦ੍ਯ. ਤਬੀਬ। ੩. ਭੈਸਜ੍ਯ. ਵੈਦ੍ਯ ਕ੍ਰਿਯਾ. ਤਬਾਬਤ. ਹਕੀਮੀ। ੪. ਦਵਾਈ. ਔਖਧ.


ਦੇਖੋ, ਅਭਿਖੇਕ. "ਸੁ ਛਬਿ ਬਿਸੇਖਾ ਉੱਤਰ ਸਹਿਤਭਿਭੇਖਾ." (ਕਲਕੀ) ਅਭਿਸੇਕ (ਰਾਜਤਿਲਕ) ਸਹਿਤ.


ਭਿੱਜਿਆ. ਪਸੀਜਿਆ. "ਗੁਣੇ ਨ ਕਿਤ ਹੀ ਹੈ ਭਿਗਾ." (ਮਾਰੂ ਸੋਲਹੇ ਮਃ ੫) ੨. ਅਭਿਗ੍ਯਾ. ਦੇਖੋ, ਅਭਿਗਿਆ.