ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅਗਲਾ ਹਿੱਸਾ. ਅਗ੍ਰਭਾਗ। ੨. ਵਿ- ਅਗਲਾ. ਮੁਹਿਰਲਾ। ੩. ਉੱਤਮ। ੪. ਮੁਖੀਆ. ਪ੍ਰਧਾਨ.


ਦੇਖੋ, ਅਗਹਨ.


ਸੰਗ੍ਯਾ- ਪਹਿਲਾਂ ਜੰਮਣ ਵਾਲਾ. ਵਡਾ ਭਾਈ। ੨. ਕ੍ਰਿ. ਵਿ- ਸਾਮ੍ਹਣੇ. ਰੂਬਰੂ. "ਜਿਮ ਲੂਟੇ ਤੇ ਅਗ੍ਰਜ ਚੌਧਰੀ ਕੇ." (ਚੰਡੀ ੧) ੩. ਪਹਿਲਾਂ ਹੀ. "ਅਗ੍ਰਜ ਇਹ ਬਾਲਕ ਮਸਤਾਨਾ." (ਨਾਪ੍ਰ)


ਸੰਗ੍ਯਾ- ਪਹਿਲਾਂ ਜੰਮਣ ਵਾਲੀ. ਵਡੀ ਭੈਣ। ੨. ਗੰਗਾ ਨਦੀ, ਜੋ ਸਭ ਨਦੀਆਂ ਦੀ ਵਡੀ ਭੈਣ ਹੈ. ਦੇਖੋ, (ਸਨਾਮਾ ੧੬੦)


ਸੰ. अग्रणी. ਵਿ- ਆਗੂ. ਮੁਖੀਆ. ਪ੍ਰਧਾਨ. "ਪਾਛੰਕਰੋਤਿ ਅਗ੍ਰਣੀਵਹ." (ਸਹਸ ਮਃ ੫)


ਸੰਗ੍ਯਾ- ਮੁਹਰਲਾ ਹਿੱਸਾ। ੨. ਸਿਰਾ. ਨੋਕ। ੩. ਹਿੰਦੂਸ਼ਾਸਤ੍ਰਾਂ ਅਨੁਸਾਰ ਸ਼੍ਰਾੱਧ ਅਤੇ ਜੱਗ ਵਿਚੋਂ ਦੇਵਤਿਆਂ ਨਿਮਿੱਤ ਪਹਿਲਾ ਕੱਢਿਆ ਹੋਇਆ ਭਾਗ (ਹਿੱਸਾ)


ਸੰ. अघ्. ਧਾ- ਪਾਪ ਕਰਨਾ. ਅਪਰਾਧ ਕਰਨਾ. ੨. ਸੰਗ੍ਯਾ- ਪਾਪ. ਦੇਖੋ, ਅਘਨਾਸਨ। ੩. ਦੁੱਖ। ੪. ਅਧਰਮ। ੫. ਐਬ. ਵ੍ਯਸਨ. "ਬੀਤਤ ਅਉਧ ਕਰਤ ਅਘਨਾ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅਘ ਨਾਉਂ ਦਾ ਦੈਤ. ਦੇਖੋ, ਅਘਾਸੁਰ.