nan
ਦੇਖੋ, ਦਾਦੂ.
ਰਿਆਸਤ ਪਟਿਆਲੇ ਦਾ ਇੱਕ ਪਿੰਡ, ਜੋ ਕਲੌੜ ਪਾਸ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਵਿਰਾਜੇ ਹਨ, ਪਰ ਹੁਣ ਗੁਰਦ੍ਵਾਰਾ ਪਿੰਡ ਭਗੜਾਣੇ ਦੀ ਜਮੀਨ ਵਿੱਚ ਹੈ. ਦੇਖੋ, ਭਗੜਾਣਾ.
[داددِہندہ] ਵਿ- ਦਾਦ ਦਿਹੰਦਹ. ਇਨਸਾਫ਼ ਦੇਣ ਵਾਲਾ. "ਨ ਦਾਦੇ ਦਿਹੰਦ ਆਦਮੀ." (ਵਾਰ ਮਾਝ ਮਃ ੧)
ਦੇਖੋ, ਦਗਧ.
ਕ੍ਰਿ- ਦਗਧ ਕਰਨਾ. ਜਲਾਨਾ.
ਵਿ- ਦਗਧ ਹੋਇਆ. "ਦੀਸਹਿ ਦਾਂਧੇ ਕਾਨ ਜਿਉ." (ਸ. ਕਬੀਰ) ਦੇਖੋ, ਕਾਨ। ੨. ਦਗਧ ਕੀਤਾ ਜਲਾਇਆ.
ਵਿ- ਦਗਧ ਹੋਈ. ਜਲੀਹੋਈ. "ਬਨ ਕੀ ਦਾਧੀ ਲਾਕਰੀ." (ਸ. ਕਬੀਰ)
ਜਲਾਦੀਆ. ਦਗਧ ਕਰਦਿੱਤਾ. "ਦਾਧੀਲੇ ਲੰਕਾਗੜ ਉਪਾੜੀਲੇ ਰਾਵਣਬਣੁ." (ਧਨਾ ਤ੍ਰਿਲੋਚਨ)
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ.
ਦੇਖੋ, ਦਾਨਿਸ਼.
nan