ਸੰ. गामिन् ਵਿ- ਜਾਣ ਵਾਲਾ. ਬਲਣ ਵਾਲਾ। ੨. ਗਾਮਿਨੀ. "ਗੌਰਜਾ ਕਾਮਗਾਮੀ." (ਚੰਡੀ ੨) ਕਾਮ (ਮਨੋਹਰ) ਚਾਲ ਵਾਲੀ ਗਿਰਿਜਾ। ੩. ਸੰਗਮ ਕਰਤਾ. ਪਰਿਇਸਤ੍ਰੀਗਾਮੀ. "ਗੋਤਮਨਾਰਿ ਉਮਾਪਤਿ ਸੁਆਮੀ। ਸੀਸਧਰਨ ਸਹਸਭਗ ਗਾਮੀ." (ਜੈਤ ਰਵਿਦਾਸ) ਗੋਤਮਨਾਰਿਗਾਮੀ ਸਹਸ ਭਗ, ਉਮਾਪਤਿ ਸੁਆਮੀ ਸੀਸਧਰਨ. ਅਰਥਾਤ- ਕਾਮ ਦੇ ਵਸ਼ਿ ਇੰਦ੍ਰ ਦੇ ਸੌ ਭਗ ਹੋਈ, ਕ੍ਰੋਧ ਦੇ ਵਸ਼ਿ ਸ਼ਿਵ ਦੇ ਹੱਥ ਬ੍ਰਹਮਾ ਦੀ ਕਪਾਲੀ ਚਿਮਟ ਗਈ.
ਦੇਖੋ, ਗਾਮ.
ਦੇਖੋ, ਗਾਇ.
ਦੇਖੋ, ਗਾਇਕ.
nan
ਮਹਾਰਾਜਾ ਬੜੌਦਾ ਦੀ ਪਦਵੀ. ਇਸ ਵੰਸ਼ ਦੀ ਉਤਪੱਤੀ 'ਦਾਮਾਜੀ ਗਾਯਕਵਾੜ' ਤੋਂ ਹੋਈ ਹੈ.
ਅ਼. [غازت] ਗ਼ਾਯਤ. ਵਿ- ਅਤ੍ਯੰਤ. ਨਿਹਾਯਤ. ਅਧਿਕ. ਹੱਦੋਂ ਵਧਕੇ। ੨. ਸੰਗ੍ਯਾ- ਕਿਨਾਰਾ. ਕੰਢਾ। ੩. ਨਤੀਜਾ। ੪. ਪ੍ਰਯੋਜਨ. ਮਤਲਬ.
ਦੇਖੋ, ਗਾਇਤ੍ਰੀ.
ਦੇਖੋ, ਗਾਇਨ.
ਸੰਗ੍ਯਾ- ਗਾਦ. ਗੰਧਲਾਪਨ। ੨. ਪਾਣੀ ਦੇ ਥੱਲੇ ਦੀ ਮੈਲ ਕੀਚ ਆਦਿ। ੩. ਗਰਵ. ਅਹੰਕਾਰ. "ਮਨ ਮਹਿ ਧਰਤੇ ਗਾਰ." (ਦੇਵ ਮਃ ੫) "ਮਾਇਆਮਤ ਕਹਾਲਉ ਗਾਰਹੁ?" (ਸਵੈਯੇ ਸ੍ਰੀ ਮੁਖਵਾਕ ਮਃ ੫) ੪. ਗੜ੍ਹ. ਗਢ. ਕਿਲਾ. ਦੁਰਗ. "ਕੋਊ ਬਿਖਮ ਗਾਰ ਤੋਰੈ." (ਆਸਾ ਮਃ ੫) ੫. ਗਾਲੀ. ਗਾਲ. ਦੁਸ਼ਨਾਮਦਹੀ. "ਗਾਰ ਦੈਨਹਾਰੀ ਬੋਲਹਾਰੀ ਡਾਰੀ ਸੇਤ ਕੋ." (ਭਾਗੁ ਕ) ੬. ਦੇਖੋ, ਗਾਲਨਾ. "ਗਾਰ ਗਾਰ ਅਖਰਬ ਗਰਬ." (ਪ੍ਰਿਥੁਰਾਜ) ੭. ਦੇਖੋ, ਗਾਰ੍ਹ। ੮. ਫ਼ਾ. [غار] ਗ਼ਾਰ. ਟੋਆ. ਖਾਤਾ. "ਸੈਸਾਰ ਗਾਰ ਬਿਕਾਰ ਸਾਗਰ." (ਕਾਨ ਮਃ ੫) ੯. ਪਹਾੜ ਦੀ ਖੱਡ. ਕੰਦਰਾ। ੧੦. ਫ਼ਾ. [گار] ਪ੍ਰਤ੍ਯ. ਇਹ ਪਦਾਂ ਦੇ ਅੰਤ ਲਗਕੇ ਸਬਬ (ਕਾਰਣ), ਵਾਨ (ਵਾਲਾ), ਯੋਗ੍ਯ (ਲਾਯਕ਼) ਆਦਿਕ ਅਰਥ ਬੋਧਨ ਕਰਦਾ ਹੈ, ਜਿਵੇਂ- ਰੋਜ਼ਗਾਰ, ਯਾਦਗਾਰ ਆਦ. "ਗੁਨਹਗਾਰ ਲੂਣਹਰਾਮੀ." (ਸੂਹੀ ਮਃ ੫)