to take or use ਨਸ਼ਾ
to intoxicate, inebriate
starch especially that made from wheat
ਫ਼ਾ. [نصاف] ਨਸਾਫ਼. ਇਹ ਸੰਖੇਪ ਹੈ ਨ- ਇਨਸਾਫ਼ ਦਾ. ਅਨ੍ਯਾਯ। ੨. ਪੰਜਾਬੀ ਵਿੱਚ ਇਨਸਾਫ਼ ਦਾ ਸੰਖੇਪ ਭੀ ਇਹ ਸ਼ਬਦ ਹੈ.
ਸੰ. ਸਾਰਿਣ. ਸੰਗ੍ਯਾ- ਪਾਣੀ ਦਾ ਖਾਲ. ਖੂਹ ਦਾ ਪਤਨਾਲਾ। ੨. ਫ਼ਾ. [نسار] ਛਾਂਉਂ। ੩. ਚੰਦੋਆ। ੪. ਉਹ ਅਸਥਾਨ, ਜਿੱਥੇ ਸੂਰਜ ਦਾ ਪ੍ਰਕਾਸ਼ ਨਾ ਪਹੁਚੇ। ੫. ਦੇਖੋ, ਨਿਸਾਰ.
ਅ਼. [نصارا] ਨਸਾਰਾ. Nadareth (ਨਾਸਿਰਹ) ਨਗਰ ਵਿੱਚ ਪੈਦਾ ਹੋਣ ਤੋਂ ਪੈਗ਼ੰਬਰ ਈ਼ਸਾ ਦਾ ਨਾਮ ਨਾਸਿਰੀ ਹੋਇਆ. ਉਸ ਦਾ ਪੈਰੋ ਨਸਰਾਨੀ, ਨਸਰਾਨੀ ਦਾ ਬਹੁਵਚਨ ਨਸਾਰਾ.
ਨੱਸਕੇ. ਦੌੜਕੇ. ਭਾਵ- ਛੇਤੀ. ਫ਼ੌਰਨ. "ਨਸਿ ਵੰਞਹੁ ਕਿਲਵਿਖਹੁ." (ਆਸਾ ਛੰਤ ਮਃ ੫) ੨. ਨਸ੍ਟ ਹੋਕੇ.
ਨੱਸਿਆ. ਨੱਠਾ. ਦੌੜਿਆ. "ਦੂਖ ਦਰਦ ਭ੍ਰਮ ਭਉ ਨਸਿਆ." (ਗਉ ਮਃ ੫) ੨. ਨਸ੍ਟ ਹੋਇਆ. ਨਾਸ਼ ਹੋਇਆ. ਮੋਇਆ. "ਜਾ ਨਸਿਆ ਕਿਆ ਚਾਕਰੀ, ਜਾ ਜੰਮੇ ਕਿਆ ਕਾਰ? " ਵਾਰ ਸਾਰ ਮਃ ੧)