ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਓਘ (ਸਭ) ਪਾਪਾਂ ਦਾ ਨਾਸ਼ ਕਰਨ ਵਾਲਾ. ਸਾਰੇ ਦੁੱਖਾਂ ਦਾ ਲੋਪ ਕਰਨ ਵਾਲਾ. "ਸਾਚ ਕਹੋਂ ਅਘ ਓਘ ਦਲੀ ਸਉ." (ਦੱਤਾਵ) ਦੇਖੋ, ਸਉ.


ਵਿ- ਪਾਪਾਂ ਦਾ ਨਾਸ਼ ਕਰਨ ਵਾਲਾ. ਦੁੱਖ ਵਿਨਾਸ਼ਕ. "ਅਘਅੰਤਕ ਬਦੈਨ." (ਸਵੈਯੇ ਮਃ ੪. ਕੇ) ਪਾਪ ਵਿਨਾਸ਼ਕ ਕਥਨ ਕਰਦੇ ਹਨ.


ਸੰਗ੍ਯਾ- ਪਾਪਾਂ ਲਈ ਕੰਟਕ (ਕੰਡਾ) ਰੂਪ ਗੰਗਾ. (ਸਨਾਮਾ ੨੬੫)#੨. ਵਿ- ਪਾਪਾ ਨੂੰ ਦੁੱਖ ਦੇਣ ਵਾਲਾ. ਪਾਪ ਵਿਨਾਸ਼ਕ.


ਵਿ- ਪਾਪਾਂ ਦਾ ਖੰਡਨ ਕਰਤਾ। ੨. ਦੁੱਖਵਿਨਾਸ਼ਕ. "ਸੁਖ ਸਾਗਰ ਅਘਖੰਡ." (ਸ਼੍ਰੀ ਮਃ ੫) ੩. ਅਧਰਮ ਖੰਡਨ ਕਰਨ ਵਾਲਾ.


ਵਿ- ਨਾ ਹੋਣ ਲਾਇਕ. ਅਣਬਣ।#੨. ਅਯੋਗ੍ਯ. ਬੇਮੇਲ। ੩. ਜੋ ਘਟੇ ਨਾ. ਕਮ ਨਾ ਹੋਣ ਵਾਲਾ। ੪. ਜੋ ਘਟ (ਸ਼ਰੀਰ) ਨਹੀਂ ਰਖਦਾ. ਨਿਰਾਕਾਰ. "ਘਟ ਮਹਿ ਖੇਲੈ ਅਘਟ ਅਪਾਰ." (ਗਉ ਕਬੀਰ ਬਾਵਨ)


ਸੰਗ੍ਯਾ- ਨਾਮੁਮਕਿਨ ਨੂੰ ਮੁਮਕਿਨ ਕਰਨ ਵਾਲੀ. ਅਣਬਣ ਨੂੰ ਬਣਾਉਣ ਵਾਲੀ, ਮਾਯਾ. "ਹੈ ਅਘਟਨ ਘਟਨਾ ਸੁ ਘਨੇਰੀ." (ਗੁਪ੍ਰਸੂ)


ਵਿ- ਜੋ ਹੋਇਆ ਨਹੀ. ਨਾ ਬਣਿਆ। ੨. ਅਸੰਭਵ। ੩. ਅਯੋਗ੍ਯ.