ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دانِشمند] ਦਾਨਿਸ਼ਮੰਦ. ਸੰਗ੍ਯਾ- ਬੁੱਧਿਵਾਨ. ਚਤੁਰ. ਗ੍ਯਾਨੀ. "ਦਾਨਸਬੰਦੁ ਸੋਈ ਦਿਲ ਧੋਵੈ." (ਧਨਾ ਮਃ ੧)


ਮਹਿਮਾਸਰਜਾ ਦਾ ਵਸਨੀਕ ਮਾਲਵਈ ਬੈਰਾੜ, ਚੜਤਸਿੰਘ ਦਾ ਭਾਈ, ਜੋ ਦਸ਼ਮੇਸ਼ ਦੀ ਸੇਵਾ ਵਿੱਚ ਆਨੰਦਪੁਰ ਅਤੇ ਮਾਲਵੇ ਹਾਜਿਰ ਰਿਹਾ. ਇਸ ਨੇ ਮੁਕਤਸਰ ਦੇ ਜੰਗ ਵਿੱਚ ਭੀ ਵਡੀ ਵੀਰਤਾ ਦਿਖਾਈ. ਜਦ ਬੈਰਾੜਾਂ ਨੇ ਗੁਰੂ ਗੋਬਿੰਦਸਿੰਘ ਜੀ ਤੋਂ ਨੌਕਰੀ ਲਈ, ਤਦ ਗੁਰੂ ਸਾਹਿਬ ਨੇ ਦਾਨਸਿੰਘ ਨੂੰ ਭੀ ਧਨ ਲੈਣ ਲਈ ਆਖਿਆ, ਅੱਗੋਂ ਉਸ ਨੇ ਬੇਨਤੀ ਕੀਤੀ- "ਸੁਨਕੈ ਦਾਨਸਿੰਘ ਕਰ ਜੋਰੇ। ਦੂਧ ਪੂਤ ਧਨ ਸਭ ਘਰ ਮੋਰੇ। ਕ੍ਰਿਪਾ ਕਰਹੁ ਸਿੱਖੀ ਮੁਝ ਦੀਜੈ। ਅਪਨੋ ਜਾਨ ਬਖ਼ਸ਼ ਕਰ ਲੀਜੈ।" (ਗੁਪ੍ਰਸੂ)


ਦਾਨ ਅਤੇ ਦਕ੍ਸ਼ਿਣਾ. "ਦਾਨਤ ਦੱਛਨ ਦੈਕੈ ਪ੍ਰਦੱਛਨ." (ਚੰਡੀ ੧)


ਫ਼ਾ. [داند] ਜਾਣਦਾ ਹੈ. ਜਾਣੇ. ਜਾਣੇਗਾ. ਇਸ ਦਾ ਮੂਲ ਦਾਨਿਸਤਾਨ ਹੈ। ੨. ਸੰ. ਦਾਨ ਦੇਣ ਵਾਲਾ. ਦਾਤਾ.