ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਸ ਧਾ. ਸੰਗ੍ਯਾ- ਹਾਸੀ। ੨. ਠੱਠਾ। ੩. ਰਾਜਪੂਤਾਂ ਦਾ ਇੱਕ ਗੋਤ.


ਹਸਦਾ. ਹਾਸ੍ਯ ਕਰਦਾ. ਦੇਖੋ, ਖਿਰ ਖਿਰ.


ਦੇਖੋ, ਹਾਸਿਦ.


ਅ਼. [حا صِل] ਹ਼ਾਸਿਲ. ਵਿ- ਪ੍ਰਾਪਤ। ੨. ਸੰਗ੍ਯਾ- ਨਤੀਜਾ. ਫਲ। ੩. ਪ੍ਰਯੋਜਨ. ਮਤਲਬ। ੪. ਮਹਿਸੂਲ. ਮੁਆਮਲਾ. "ਹੁਕਮ ਹਾਸਲ ਕਰੀ ਬੈਠਾ." (ਸ੍ਰੀ ਮਃ ੧)