ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਨਸ੍‍ਪਤਿ. ਸੰਗ੍ਯਾ- ਵਡੇ ਵਡੇ ਬਿਰਛ, ਜੋ ਜੰਗਲ ਦੇ ਪ੍ਰਧਾਨ ਹਨ। ੨. ਬਿਰਛ ਮਾਤ੍ਰ. "ਬਨਸਪਤਿ ਮਉਲੀ ਚੜਿਆ ਬਸੰਤ." (ਬਸੰ ਮਃ ੩)


ਸੰਗ੍ਯਾ- ਮੱਛੀ ਫੜਨ ਦੀ ਸੋਟੀ, ਜਿਸ ਅੱਗੇ ਕੁੰਡੀ ਲੱਗੀ ਰਹਿਂਦੀ ਹੈ. ਵੰਸ਼ੀ. ਵੰਸ਼ (ਬਾਂਸ) ਦੀ ਛਟੀ ਹੋਣ ਕਾਰਣ ਇਹ ਨਾਮ ਹੈ. ਦੇਖੋ, ਬਡਿਸ਼. "ਹਾਥ ਵਿਖੈ ਬਨਸੀ ਕੋ ਗਹੇ। ਮਾਰਤ ਮੀਨਨ ਵਿਚਰਤ ਰਹੇ." (ਗੁਪ੍ਰਸੂ)


ਸੰਗ੍ਯਾ- ਵਨ (ਜੰਗਲ) ਨੂੰ ਨਾਸ਼ ਕਰਨ ਵਾਲੀ ਅਗਨਿ। ਵਨ (ਜਲ) ਨੂੰ ਸੁਕਾਉਣ ਵਾਲੀ ਅੱਗ. "ਸਮ ਬਨਹਰ ਹਰਿ ਤਾਤੋ ਹਨਐ. ਕਹ੍ਯੋ." (ਕ੍ਰਿਸਨਾਵ) ਅੱਗ ਜੇਹਾ ਤੱਤਾ ਹੋਕੇ ਆਖਿਆ.