ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਲਿਖਵਾਕੇ. "ਮਰਣ ਲਿਖਾਇ ਮੰਡਲ ਮਹਿ ਆਏ." (ਰਾਮ ਮਃ ੧)


ਸੰਗ੍ਯਾ- ਲਿਖਣ ਦੀ ਕ੍ਰਿਯਾ। ੨. ਲਿਖਣ ਦੀ ਉਜਰਤ.


ਵਿ- ਲਿਖਣ ਯੋਗ੍ਯ। ੨. ਸੰਗ੍ਯਾ- ਖ਼ਾਸ ਤਹਰੀਰ. ਉੱਤਮ ਲੇਖ. "ਤਿੰਨ ਧੁਰਿ ਮਸਤਕਿ ਲਿਖਿਆ ਲਿਖਾਸਿ." (ਸੋਦਰੁ) ੩. ਲਿਖਾਵੇਗਾ। ੪. ਸੰ. ਲਿਖਾਸਿ. ਤੂੰ ਲਿਖਦਾ ਹੈਂ.


ਵਿ- ਲਿਖਾਇਆ ਹੋਇਆ. "ਜਿਸ ਹੁਕਮ ਲਿਖਾਧਾ." (ਵਾਰ ਮਾਰੂ ੨. ਮਃ ੫)


ਲੇਖਕ. ਲਿਖਣ ਵਾਲਾ.


ਕ੍ਰਿ- ਵਿ- ਲਿਖਕੇ. "ਲਿਖਿ ਲਿਖਿ ਪੜਿਆ, ਤੇਤਾ ਕੜਿਆ." (ਵਾਰ ਆਸਾ) ੨. ਲਿਖਣਾ. "ਇਹੁ ਲੇਖਾ ਲਿਖਿਜਾਣੈ ਕੋਇ." (ਜਪੁ) ੩. ਲਿਖਣਾ ਕ੍ਰਿਯਾ ਦਾ ਅਮਰ.