ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯਾਘ੍ਰ. ਸ਼ੇਰ. ਨਾਹਰ। ੨. ਬਘਿਆੜ. ਭੇਡੀਆ। ੩. ਦੇਖੋ, ਵਾਘੂ.


ਸਿੰਧੀ. ਮਗਰਮੱਛ. ਨਿਹੰਗ.


ਸੰ. वाच्. ਸੰਗ੍ਯਾ- ਬਾਣੀ। ੨. ਕਥਨ।੩ ਭਾਸਾ. ਬੋਲੀ। ੪. ਸਰਸ੍ਵਤੀ। ੫. ਬੋਲਣ ਦੀ ਇੰਦ੍ਰੀ। ੬. ਦੇਖੋ, ਵਾਚ੍ਯ. "ਵਾਚ ਉਪਾਸਕ ਲਖਿਯਤ ਸੋਇ." (ਗੁਪ੍ਰਸੂ) ੭. ਪੰਜਾਬੀ ਵਿੱਚ ਵਾਚਕ ਦੀ ਥਾਂ ਭੀ ਵਾਚ ਸ਼ਬਦ ਵਰਤੀਦਾ ਹੈ.


ਦੇਖੋ, ਵਾਗੀਸ਼੍ਵਰ.


ਵਿ- ਕਥਕ. ਕਹਣ ਵਾਲਾ। ੨. ਪੜ੍ਹਨ ਵਾਲਾ ਵਾਚਣ ਵਾਲਾ. "ਸੁਤ ਵਾਚਕ ਭਯੋ ਬੁਲੰਦੇ." (ਗੁਪ੍ਰਸੂ) ੩. ਸੰਗ੍ਯਾ- ਸ਼ਬਦ ਦਾ ਅਸਲੀ ਅਰਥ। ੪. ਦੇਖੋ, ਉਪਮਾ.


ਪੜ੍ਹਨਾ. ਕਥਨ ਕਰਨਾ. ਪੜ੍ਹਕੇ ਸੁਣਾਉਣਾ. "ਵਾਚਹਿ ਪੁਸਤਕ ਵੇਦ ਪੁਰਾਨਾ." (ਮਾਰੂ ਸੋਲਹੇ ਮਃ ੧)


ਸੰ. ਸੰਗ੍ਯਾ- ਬਾਣੀ. ਵ੍ਯਾਖ੍ਯਾ। ੨. ਸਰਸ੍ਵਤੀ.


ਵਾਚਨ ਕਰਵਾਈ. ਪੜ੍ਹਵਾਈ. "ਪਾਧੇ ਆਣਿ, ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪)


ਵਾਚ੍ਯ ਅਰਥ. ਸ਼ਬਦ ਦਾ ਪ੍ਰਸਿੱਧ ਅਰਥ. "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਲਕ੍ਸ਼੍ਯ ਅਤੇ ਵਾਚ੍ਯ.