ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਾਵ੍ਯ ਅਨੁਸਾਰ ਵੀਰ ਰਸ ਦੇ ਚਾਰ ਭੇਦ. ਦਾਨ ਵੀਰ, ਧਰਮ ਵੀਰ, ਦਯਾ ਵੀਰ, ਯੁੱਧ ਵੀਰ, ਦੇਖੋ, ਵੀਰ ੭.


ਦੇਖੋ, ਵੇਦ.


ਦੇਖੋ, ਚਾਰ ਅੱਖਾਂ ਹੋਣੀਆਂ.


ਦੇਖੋ, ਭੂਖਣ.


ਦੇਖੋ, ਵਿਦ੍ਯਾ ਦੇ ਚਾਰ ਭੂਖਣ.


ਸੰਗ੍ਯਾ- ਚਹਾਰ ਮਗ਼ਜ਼. ਚਾਰ ਗਿਰੀਆਂ, ਜੋ ਸਰਦਾਈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੀਆਂ ਹਨ- ਖੱਖੜੀ, ਖ਼ਰਬੂਜ਼ਾ, ਕੱਦੂ ਅਤੇ ਤਰਬੂਜ਼ ਦੀ ਗਿਰੀ.


ਦੇਖੋ, ਸੁੰਨੀ। ੨. ਦੇਖੋ, ਇਸਲਾਮ ਦੇ ਫਿਰਕੇ। ੩. ਨਿਰੰਕਾਰੀ, ਮੂਰਤੀਪੂਜਕ, ਮਾਯਾ (ਪ੍ਰਕ੍ਰਿਤਿ) ਉਪਾਸਕ, ਨਾਸ੍ਤਿਕ.


ਦੇਖੋ, ਏਕ ਮਰੰਤੇ.


ਚਾਰ ਮਤਾਂ ਦੀ ਮਾਲਾ. ਵੈਸਨਵਾਂ ਦੀ ਮਾਲਾ ਤੁਲਸੀ, ਕਮਲਗੱਟਾ ਅਤੇ ਸਫ਼ੇਦ ਚੰਦਨ ਦੀ। ਸ਼ਾਕ੍ਤਿਕਾਂ ਦੀ ਮਾਲਾ ਲਾਲ ਚੰਦਨ ਦੀ। ਸ਼ੈਵਾਂ ਦੀ ਮਾਲਾ ਰੁਦ੍ਰਾਕ੍ਸ਼੍‍ ਦੀ।ਸੌਰ (ਸੂਰਯ ਉਪਾਸਕਾਂ ਦੀ ਮਾਲਾ) ਸੁਵਰਣ (ਸੋਨੇ) ਦੀ। "ਮਾਲਾ ਮੇਲੀ ਚਾਰ." (ਸ. ਕਬੀਰ) ੨. ਚਾਰ ਪ੍ਰਕਾਰ ਦੀ ਮਾਲਾ, ਜਿਸ ਵਿੱਚ ਸਭ ਮਤਾਂ ਦੀਆਂ ਜਪਨੀਆਂ ਆ ਜਾਂਦੀਆਂ ਹਨ- ਕਾਸ੍ਟਮਾਲਾ, ਫਲਮਾਲਾ, ਧਾਤੁਮਾਲਾ ਅਤੇ ਰਤਨਮਾਲਾ. ਦੇਖੋ, ਜਪਮਾਲਾ.


ਚਾਰ ਪ੍ਰਕਾਰ ਦੀ ਮੁਕਤਿ.#(੧) ਸਾਲੋਕ੍ਯ. ਆਪਣੇ ਇਸ੍ਟ ਦੇ ਲੋਕ ਵਿੱਚ ਨਿਵਾਸ ਕਰਨਾ.#(੨) ਸਾਮੀਪ੍ਯ. ਇਸ੍ਟ ਦੇ ਨਿਕਟਵਰਤੀ ਹੋਣਾ.#(੩) ਸਾਰੂਪ੍ਯ. ਇਸ੍ਟ ਦੇ ਤਲ੍ਯ ਸ਼ਕਲ ਦਾ ਹੋਣਾ.#(੪) ਸਾਯੁਜ੍ਯ. ਉਪਾਸ੍ਯ ਨਾਲ ਉਪਾਸਕ ਦਾ ਜੁੜ ਜਾਣਾ. "ਚਾਰ ਮੁਕਤਿ ਚਾਰੈ ਸਿਧਿ ਮਿਲਿਕੈ ਦੂਲਹ ਪ੍ਰਭੁ ਕੀ ਸਰਨਿ ਪਰਿਓ." (ਮਾਰੂ ਨਾਮਦੇਵ) ਜਦ ਜੀਵ ਪ੍ਰਭੁ ਦੀ ਸ਼ਰਨ ਪਿਆ, ਤਦ ਉਸ ਨੂੰ ਮਿਲਕੇ ਚਾਰੇ ਮੁਕਤੀਆਂ ਸਿੱਧ ਹੋ ਗਈਆਂ. ਦੇਖੋ, ਮੁਕਤਿ.