ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ.


ਲਿਖਿਆ ਹੋਇਆ. "ਜੇ ਥੀਵੈ ਕਰਮਿ ਲਿਖਿਆਸਾ." (ਸੂਹੀ ਛੰਤ ਮਃ ੫)


ਸੰ. ਲਿਖਿਆ ਹੋਇਆ। ੨. ਸੰਗ੍ਯਾ- ਲੇਖ. ਤਹਰੀਰ। ੩. ਸਨਦ. ਪ੍ਰਮਾਣਪਤ੍ਰ। ੪. ਇੱਕ ਰਿਖੀ, ਜਿਸ ਦੀ ਬਣਾਈ. "ਲਿਖਿਤਸਿਮ੍ਰਿਤਿ" ਹੈ.


ਲਿਖਣਾ ਕ੍ਰਿਯਾ ਦਾ ਅਮਰ. ਦੇਖੋ, ਲਿਖ. "ਲਿਖੁ ਨਾਮੁ, ਸਾਲਾਹ ਲਿਖੁ." (ਸ੍ਰੀ ਮਃ ੧)


ਲਖੇ (ਜਾਣੇ) ਬਿਨਾ। ੨. ਲਿਖੇ ਪੜ੍ਹੇ ਬਿਨਾ. ਵਿਦ੍ਯਾ ਪ੍ਰਾਪਤ ਕੀਤੇ ਬਗੈਰ. "ਲਿਖੇ ਬਾਝਹੁ ਸੁਰਤਿ ਨਾਹੀ." (ਵਡ ਛੰਤ ਮਃ ੧)


ਲਿਖਣ ਵਾਲਾ. ਲੇਖਕ। ੨. ਚਿਤ੍ਰਕਾਰ। ੩. ਲਿਖਿਆ ਹੋਇਆ. "ਮਸਤਕਿ ਭਾਗ ਲਿਖੇਰਾ." (ਟੋਡੀ ਮਃ ੪)


ਲਿਖਿਆ ਹੋਇਆ ਹੈ. ਲਿਖਿਤ ਹੋਈ ਹੈ. "ਲਿਲਾਟਿ ਲਿਖੋਈਐ." (ਮਃ ੪. ਵਾਰ ਵਡ)


ਲਿਖਣ ਯੋਗ੍ਯ. "ਮਸਤਕਿ ਲਿਖਿਆ ਲਿਖੋਗੁ." (ਟੋਡੀ ਮਃ ੫)


ਲਿਖਿਤ ਹੋਈ. "ਹਰਿ ਹੋ ਹੋ ਹੋ ਲਿਖਤ ਲਿਖੰਤੀ." (ਪੜਤਾਲ ਮਃ ੪)