ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਬਾਤੂਨੀ. (talkative) ੨. ਬਹੁਤ ਅਤੇ ਵ੍ਰਿਥਾ ਬੋਲਣ ਵਾਲਾ. ਬਕਵਾਦੀ


ਵਾਚ੍ਯ. ਅਰਥ. ਦੇਖੋ, ਵਾਚ੍ਯ ੧.


ਸੰ. वाचिन्. ਵਿ- ਬੋਧ ਕਰਾਉਣ ਵਾਲਾ. ਜਤਲਾਉਣ ਵਾਲਾ. ਸੂਚਕ। ੨. ਵਾਚਣਾ ਕ੍ਰਿਯਾ ਦਾ ਭੂਤ ਕਾਲ, ਇਸਤ੍ਰੀ ਲਿੰਗ. ਜਿਵੇਂ ਉਸ ਨੇ ਚਿੱਠੀ ਵਾਚੀ.


ਸੰਗ੍ਯਾ- ਢਾਲ. ਉਗਰਾਹੀ। ੨. ਦੇਖੋ, ਵਾਂਛ.


ਬੁਛਾੜ. ਦੇਖੋ, ਬਾਛੜ.


ਸੰ. ਸੰਗ੍ਯਾ- ਅੰਨ। ੨. ਘੀ। ੩. ਜਲ। ੪. ਯਗ੍ਯ। ੫. ਤੀਰ ਦਾ ਪੰਖ (ਪਰ). ੬. ਵੇਗ. ਤੇਜ਼ੀ। ੭. ਬਲ. ਸ਼ਕਤਿ। ੮. ਲਾਭ. ਨਫਾ। ੯. ਘੋੜਾ। ੧੦. ਜੰਗ। ਯੁੱਧ। ੧੧. ਦੇਖੋ, ਬਾਜ। ੧੨. ਆਵਾਜ਼ ਦਾ ਸੰਖੇਪ। ੧੩. ਦੇਖੋ, ਵਾਅਜ ੧.


ਦੇਖੋ, ਵਾਜਿਬ.