ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਾਰੜੀ. "ੜਾੜੈ ਗਾਰੁੜ ਤੁਮ ਸੁਣਹੁ." (ਓਅੰਕਾਰ) ਵਿਕਾਰ ਰੂਪ ਸਰਪਾਂ ਦੀ ਵਿਸ ਦੂਰ ਕਰਨ ਲਈ ਹਰਿਨਾਮ ਗਾਰੁੜ (ਗਰੁੜਮੰਤ੍ਰ) ਸੁਣਹੁ.


ਦੇਖੋ, ਗਾਰੜੀ.


ਦੇਖੋ, ਗਾਰਨਾ.


ਸੰਗ੍ਯਾ- ਗੜ੍ਹੀ. ਛੋਟਾ ਕ਼ਿਲਾ. "ਗੁਰਿ ਬਿਖਮ ਗਾਰ੍ਹ ਤੋਰੀ." (ਸਾਰ ਮਃ ੫. ਪੜਤਾਲ) ੨. ਗ਼ਾਰ. ਪਹਾੜੀ ਖੁੱਡ. ਕੰਦਰਾ. "ਬਿਖਮ ਗਾਰ੍ਹ ਕਰੁ ਪਹੁਚੈ ਨਾਹੀ." (ਸਾਰ ਮਃ ੫)


ਸਿੰਧੀ. ਸੰਗ੍ਯਾ- ਗੱਲ. ਬਾਤ. "ਸੰਤ ਤੇਰੇ ਸਿਉ ਗਾਲ ਗਲੋਹੀ." (ਗਉ ਮਃ ੫) "ਸਭ ਰੈਨਿ ਸਮ੍ਹਾਲਹਿ ਹਰਿਗਾਲ." (ਪ੍ਰਭਾ ਮਃ ੪) "ਕੋਈ ਆਨਿ ਸੁਨਾਵੈ ਹਰਿ ਕੀ ਹਰਿਗਾਲ." (ਨਟ ਮਃ ੪) ੨. ਗਾਲੀ. ਸ਼੍ਰਾਪ (ਸ਼ਾਪ). ੩. ਦੇਖੋ, ਗਾਲਨਾ। ੪. ਦੇਖੋ, ਗਾਲ੍ਹ.


ਵਿ- ਗਾਲ ਦੇਣ ਵਾਲਾ। ੨. ਵਿਨਾਸ਼ਕ.