ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਧਰਾ ਅਤੇ ਪਾਧੜੀ.


ਵਿ- ਪੈਰ ਧਰਮ ਯੋਗ੍ਯ. ਹਮਵਾਰ ਅਤੇ ਸਾਫ ਪੱਧਰ. "ਨਾਨਕ ਪਾਧਰੁ ਪਧਰੋ". (ਵਾਰ ਗਉ ੨. ਮਃ ੫) ੨. ਦੇਖੋ, ਪਦੁ.


ਮੁ. ਪੰਧੇੜੂ. ਪੰਧ (ਪਥ) ਵਿੱਚ ਤੁਰਨ ਵਾਲਾ, ਰਾਹੀ, ਮੁਸਾਫ਼ਿਰ. "ਪੁਛਹੁ ਜਾਇ ਪਧਾਊਆਂ." (ਸ੍ਰੀ ਅਃ ਮਃ ੧) ਪਰਮਾਰਥ ਦੇ ਰਾਹੀਆਂ (ਜਿਗਯਾਸੂਆਂ ਨੂੰ ਪੁੱਛੋ. ਦੇਖੋ, ਪੰਧਾਣੂ.


ਕ੍ਰਿ- ਪਦ (ਪੈਰ) ਧਾਰਨਾ (ਰੱਖਣਾ). ਤੁਰਨਾ ਜਾਣਾ. ਗਮਨ ਕਰਨਾ। ੨. ਆਉਣਾ. ਪਹੁੰਚਣਾ.


ਦਸਮਗ੍ਰੰਥ ਵਿੱਚ ਇਸ ਛੰਦ ਦੇ ਦੋ ਸਰੂਪ ਹਨ- ਸੰਗੀਤ ਪਧਿਸਟਕਾ ਦਾ ਲੱਛਣ ਹੈ- ਚਾਰ ਚਰਣ. ਪ੍ਰਤਿ ਚਰਣ, ਰ, ਜ, ਤ, ਗ, ਲ. , , , ,  ਦੇਖੋ, ਸੰਗੀਤ ਛੰਦ।। ੨. ਕਲਕੀ ਅਵਤਾਰ ਵਿੱਚ ਤੋਟਕ ਦਾ ਹੀ ਨਾਮਾਂਤਰ ਹੈ, ਯਥਾ-#"ਅਤਿ ਪਾਪਨ ਤੇ ਜਗ ਛਾਇ ਰਹ੍ਯੋ." ×××