ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖਤ੍ਰੀਆਂ ਦੀ ਛੀ ਜਾਤਾਂ ਵਿੱਚੋਂ ਇੱਕ ਜਾਤਿ. "ਸੈਂਸਾਰਾ ਤਲਵਾੜ ਸੁਖਾਲਾ." (ਭਾਗੁ)


ਅ਼. [تلّوُن] ਸੰਗ੍ਯਾ. ਰੰਗ ਬਰੰਗਾ ਹੋਣਾ। ੨. ਚੰਚਲ ਸੁਭਾਉ. ਇਸ ਦਾ ਮੂਲ ਲੌਨ (ਰੰਗ) ਹੈ.


ਇਸ ਨਾਮ ਦੇ ਅਨੇਕ ਗ੍ਰਾਮ ਹਨ, ਪਰ ਸਿੱਖ ਇਤਿਹਾਸ ਵਿੱਚ ਦੋ ਬਹੁਤ ਪ੍ਰਸਿੱਧ ਹਨ:-#੧. "ਰਾਇਭੋਇ ਕੀ ਤਲਵੰਡੀ," ਜਿਸ ਦਾ ਪਹਿਲਾ ਨਾਮ ਰਾਇਪੁਰ ਸੀ ਅਤੇ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੋਣ ਕਰਕੇ ਹੁਣ ਨਨਕਾਨਾ ਜਾਂ ਨਾਨਕਿਆਨਾ¹ (ਨਾਨਕ- ਅਯਨ) ਪ੍ਰਸਿੱਧ ਹੈ. ਇਹ ਜਿਲਾ ਸ਼ੇਖੂਪਰਾ ਵਿੱਚ ਹੈ. ਦੇਖੋ, ਨਾਨਕਿਆਨਾ।#੨. ਰਿਆਸਤ ਪਟਿਆਲੇ ਦੀ ਨਜਾਮਤ ਬਰਨਾਲੇ ਵਿੱਚ "ਸਾਬੋ ਕੀ ਤਲਵੰਡੀ," ਜਿਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਕਈ ਮਹੀਨੇ ਵਿਰਾਜੇ ਹਨ. ਇਸ ਦਾ ਨਾਮ ਦਮਦਮਾ ਸਾਹਿਬ (ਗੁਰੂ ਕੀ ਕਾਸ਼ੀ) ਪ੍ਰਸਿੱਧ ਹੈ. ਦੇਖੋ, ਦਮਦਮਾ.