ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ." (ਆਸਾ ਮਃ ੧) ਦੇਖੋ, ਪੰਚ ਸਬਦ। ੨. ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ-#ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ.#ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ.#ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ.#ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ.#ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ.#ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ.


ਨਗਾਰਾ ਅਤੇ ਨਸ਼ਾਨ. "ਵਾਜਾ ਨੇਜਾ ਪਤਿ ਸਿਉ ਪਰਗਟ." (ਸ੍ਰੀ ਮਃ ੧) ਸ਼ੁਭ ਆਚਰਣ ਦ੍ਵਾਰਾ ਪ੍ਰਾਪਤ ਹੋਈ ਪਤ ਨਾਲ ਪ੍ਰਸਿੱਧ ਹੋਣਾ, ਸਾਡਾ ਨਗਾਰਾ ਅਤੇ ਝੰਡਾ ਹੈ.


ਦੇਖੋ, ਵਾਜੀ.


ਅ਼. [واضِع] ਵਾਜਿਅ਼. ਵਿ- ਵਜਅ਼ ਕਰਨ ਵਾਲਾ. ਰੱਖਣ ਵਾਲਾ. ਕਾਢ ਕੱਢਣ ਵਾਲਾ. ਬਣਾਉਣ ਵਾਲਾ। ੨. ਦੇਖੋ, ਵਾਜਿਹ.


ਅ਼. [واضِح] ਵਾਜਿਹ਼. ਵਿ- ਪ੍ਰਗਟ ਜਾਹਿਰ. ਪ੍ਰਤੱਖ.


ਵਾਜੀ (ਘੋੜਿਆਂ) ਦੀ ਸੈਨਾ. ਰਸਾਲਾ. (ਸਨਾਮਾ) ੨. ਛੁਦ੍ਰਘੰਟਿਕਾ. ਵੱਜਣ ਵਾਲੀ (ਘੁੰਘਰੂਆਂ ਦੀ) ਤੜਾਗੀ। ੩. ਸੰ. ਘੋੜੀ। ੪. ਅਸ਼੍ਵਗੰਧਾ (ਅਸਗੰਧ) ਬੂਟੀ. ਦੇਖੋ, ਅਸਗੰਧ.


ਅ਼. [واجب] ਵਿ- ਜਰੂਰੀ। ੨. ਮੁਨਾਸਿਬ. ਯੋਗ੍ਯ.