ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਥੱਲਾ. ਹੇਠਲੀ ਸਤ਼ਹ਼. ਦੇਖੋ, ਤਲ.


ਸੰਗ੍ਯਾ- ਤਾਲ. ਸਰ. "ਆਗੈ ਅਗਨਿ- ਤਲਾਉ." (ਸਵਾ ਮਃ ੧)


ਤੁ. [تلاش] ਸੰਗ੍ਯਾ- ਖੋਜ. ਭਾਲ. ਢੂੰਢ.


ਤਲਾਸ਼ ਕਰਨ (ਢੂੰਢਣ) ਦੀ ਕ੍ਰਿਯਾ। ੨. ਕਿਸੇ ਚੋਰੀ ਦੀ ਵਸਤੁ ਅਥਵਾ ਰਾਜ ਦੇ ਨਿਯਮ ਵਿਰੁੱਧ ਸਾਮਾਨ ਦੇ ਲੱਭਣ ਲਈ ਸਰਕਾਰੀ ਕਰਮਚਾਰੀਆਂ ਦ੍ਵਾਰਾ ਕਿਸੇ ਦੇ ਘਰ ਦੀ ਦੇਖ ਭਾਲ ਕਰਨ ਦਾ ਭਾਵ.