ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਗੰਧਰਵਾਂ ਦੇ ਸਰਦਾਰ, ਜੋ ਇੰਦ੍ਰਸਭਾ ਦੇ ਗਵੈਯੇ ਹਨ. "ਹਾਹਾ ਹੂਹੂ ਗੰਧ੍ਰਬ ਅਪਸਰਾ." (ਮਲਾ ਮਃ ੫. ਪੜਤਾਲ) ਗਜੇਂਦ੍ਰਕਮੋਕ੍ਸ਼੍‍ (ਜੋ ਮਹਾਭਾਰਤ ਵਿੱਚੋਂ ਪਾਠ ਹੈ, ਉਸ) ਵਿੱਚ ਲਿਖਿਆ ਹੈ ਕਿ ਹਾਹਾ ਅਤੇ ਹੂਹੂ ਨੂੰ ਆਪਣੀ ਵਿਦ੍ਯਾ ਦਾ ਅਭਿਮਾਨ ਹੋ ਗਿਆ ਇਸ ਕਰਕੇ ਦੇਵਲ ਰਿਖੀ ਦੇ ਸ੍ਰਾਪ ਨਾਲ ਗਜਰਾਜ ਅਤੇ ਤੰਦੂਆ ਬਣੇ.


ਸੰਗ੍ਯਾ- ਹੈ ਹੈ ਦੀ ਧੁਨਿ. ਵਿਲਾਪ.


ਸੰਗ੍ਯਾ- ਠੰਢਾ ਸਾਹ. ਹਾਂ ਸ਼ਬਦ ਕਹਿਕੇ ਲੰਮਾ ਸਾਹ ਲੈਣ ਦੀ ਕ੍ਰਿਯਾ. "ਹਾਹੁਕ ਲੇਤ ਗਈ ਸਭ ਹੀ." (ਕ੍ਰਿਸਨਾਵ)


ਸੰਗ੍ਯਾ- ਪੁਕਾਰ. ਆਵਾਜ਼. ਸੱਦ. "ਜਰਾ ਹਾਕ ਦੀ ਸਭ ਮਤਿ ਬਾਕੀ." (ਸੂਹੀ ਕਬੀਰ) ਜਦ ਬੁਢੇਪੇ ਨੇ ਹਾਕ ਮਾਰੀ, ਤਦ ਸਾਰੀ ਬੁੱਧਿ ਥਕ ਗਈ। ੨. ਦੇਖੋ, ਹਕ. "ਸੋਈ ਸਚ ਹਾਕ." (ਵਾਰ ਰਾਮ ੨. ਮਃ ੫) ੩. ਦੇਖੋ, ਹਾਕੁ.


ਅ਼. [حاکِم] ਹ਼ਾਕਿਮ. ਵਿ- ਹੁਕਮ ਕਰਨ ਵਾਲਾ.