ਦੇਖੋ, ਗਾਲਵ.
ਵਿਸ਼੍ਵਾਮਿਤ੍ਰ ਰਿਖੀ ਦਾ ਇੱਕ ਪੁਤ੍ਰ। ੨. ਵਿਸ਼੍ਵਾਮਿਤ੍ਰ ਦਾ ਇੱਕ ਚੇਲਾ. ਮਹਾਂਭਾਰਤ ਵਿੱਚ ਕਥਾ ਹੈ ਕਿ ਜਦ ਗਾਲਵ ਵਿਦ੍ਯਾ ਪੜ੍ਹ ਚੁੱਕਾ, ਤਦ ਉਸ ਨੇ ਗੁਰੂ ਨੂੰ ਗੁਰੁਦਕ੍ਸ਼ਿਣਾ ਦੇਣੀ ਚਾਹੀ. ਵਿਸ਼੍ਵਾਮਿਤ੍ਰ ਨੇ ਕਈ ਵਾਰ ਦੱਛਣਾ ਲੈਣੋ ਨਾਂਹ ਕੀਤੀ, ਪਰ ਗਾਲਵ ਨੇ ਬਹੁਤ ਹਠ ਕੀਤਾ. ਅੰਤ ਵਿਸ਼੍ਵਾਮਿਤ੍ਰ ਨੇ ਖਿਝਕੇ ਆਖਿਆ ਕਿ ਜੇ ਤੂੰ ਦੱਖਣਾ ਦੇਣੀ ਚਾਹੁੰਦਾ ਹੈਂ, ਤਦ ਅੱਠ ਸੌ ਚਿੱਟੇ ਰੰਗ ਦੇ ਘੋੜੇ, ਜਿਨ੍ਹਾਂ ਦੇ ਕੰਨ ਕਾਲੇ ਹੋਣ ਮੈਨੂੰ ਅਰਪਣ ਕਰ. ਗਾਲਵ ਨੇ ਚਿੰਤਾਤੁਰ ਹੋਕੇ ਆਪਣੇ ਪ੍ਰੇਮੀ ਗਰੁੜ ਨੂੰ ਚੇਤੇ ਕੀਤਾ. ਗਰੁੜ ਉਸ ਨੂੰ ਆਪਣੇ ਉੱਪਰ ਚੜ੍ਹਾਕੇ ਰਾਜਾ ਯਯਾਤੀ ਪਾਸ ਲੈ ਗਿਆ. ਰਿਖੀ ਨੇ ਰਾਜਾ ਤੋਂ ਘੋੜੇ ਮੰਗੇ. ਰਾਜੇ ਨੇ ਆਖਿਆ ਕਿ ਮੇਰੇ ਪਾਸ ਅਜੇਹੇ ਘੋੜੇ ਤਾਂ ਨਹੀਂ, ਪਰ ਮੇਰੀ ਪੁਤ੍ਰੀ 'ਮਾਧਵੀ' ਨੂੰ ਤੂੰ ਲੈਜਾ, ਇਸ ਤੋਂ ਤੇਰਾ ਮਨੋਰਥ ਪੂਰਾ ਹੋ ਜਾਵੇਗਾ. ਗਾਲਵ ਮਾਧਵੀ ਨੂੰ ਲੈ ਕੇ ਰਾਜਾ ਹਰਯਸ਼੍ਵ ਪਾਸ ਗਿਆ ਅਤੇ ਆਖਿਆ ਕਿ ਆਪ ਇਸ ਕੰਨ੍ਯਾ ਤੋਂ ਇੱਕ ਪੁਤ੍ਰ ਪੈਦਾ ਕਰਕੇ ਮੈਨੂੰ ਦੋ ਸੌ ਘੋੜੇ ਦਿਓ. ਹਰਯਸ਼੍ਵ ਨੇ "ਸੁਮਨਾ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਮਾਧਵੀ ਗਾਲਵ ਦੇ ਹਵਾਲੇ ਕੀਤੀ. ਫੇਰ ਰਿਖੀ ਕਾਸ਼ੀਪਤਿ ਰਾਜਾ ਦਿਵੋਦਾਸ ਪਾਸ ਗਿਆ, ਉਸ ਨੇ ਭੀ "ਪ੍ਰਤਰਦਨ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਗਾਲਵ ਨੂੰ ਮਾਧਵੀ ਮੋੜ ਦਿੱਤੀ. ਫਿਰ ਗਾਲਵ ਨੇ ਮਾਧਵੀ ਉਸ਼ੀਨਰ ਨੂੰ ਦਿੱਤੀ, ਉਸ ਨੇ "ਸ਼ਿਵੀ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਮਾਧਵੀ ਗਾਵਲ ਨੂੰ ਸੌਂਪੀ. ਜਦ ਹੋਰ ਕਿਤੇ ਇਸ ਕ਼ਿਸਮ ਦੇ ਘੋੜੇ ਮਿਲਦੇ ਨਾ ਦਿੱਸੇ, ਤਦ ਗਰੁੜ ਦੀ ਸਲਾਹ ਨਾਲ ਗਾਲਵ ਨੇ ਦੋ ਸੌ ਘੋੜੇ ਦੇ ਬਦਲੇ ਮਾਧਵੀ ਅਤੇ ਛੀ ਸੌ ਘੋੜੇ ਦੇ ਕੇ ਗੁਰਦੱਛਣਾ ਤੋਂ ਛੁਟਕਾਰਾ ਪਾਇਆ. ਵਿਸ਼੍ਵਾਮਿਤ੍ਰ ਨੇ ਮਾਧਵੀ ਤੋਂ "ਅਸ੍ਟਕ" ਨਾਮੀ ਪੁਤ੍ਰ ਪੈਦਾ ਕੀਤਾ. ਅੰਤ ਨੂੰ ਗਾਲਵ ਨੇ ਮਾਧਵੀ ਮੁੜ ਰਾਜਾ ਯਯਾਤਿ ਦੇ ਜਾ ਹਵਾਲੇ ਕੀਤੀ. "ਗਾਲਵ ਆਦਿ ਅਨੰਤ ਮੁਨੀਸਰ ਬ੍ਰਹਮ੍ਹੂੰ ਤੇ ਨਹਿ ਜਾਤ ਗਨਾਯੇ." (ਦੱਤਾਵ)
ਵਿ- ਬਹੁਤ ਗੱਲਾਂ ਕਰਨ ਵਾਲਾ. ਗੱਪੀ। ੨. ਸੰਗ੍ਯਾ- ਗੁਰਦਾਸਪੁਰ ਦੀ ਤਸੀਲ ਅੰਦਰ ਇੱਕ ਪਿੰਡ. ਇੱਥੇ ਬਾਬਾ ਸ੍ਰੀਚੰਦ ਜੀ ਦਾ ਅਸਥਾਨ ਹੈ.
nan
ਦੇਖੋ, ਗਲਾਉਣਾ. "ਇੱਕ ਫਿਕਾ ਨ ਗਾਲਾਇ." (ਸ. ਫਰੀਦ) ਫਿੱਕਾ ਬੋਲ ਕਹੁ
ਕਥਨ ਕੀਤਾ. ਕਿਹਾ. ਦੇਖੋ, ਗਲਾਉਣਾ. "ਕਿਆ ਗਾਲਾਇਓ ਭੂਛ." (ਵਾਰ ਮਾਰੂ ੨. ਮਃ ੫) ਦੇਖੋ, ਭੂਛ.
nan
ਕ੍ਰਿ. ਵਿ- ਗਾਲਕੇ. ਗਲਾਕੇ. "ਹਿਵੈ ਗਾਲਿ ਗਾਲਿ ਤਨੁ ਛੀਜੈ." (ਕਲਿ ਅਃ ਮਃ ੪) ੨. ਸੰਗ੍ਯਾ- ਗੱਲ. ਬਾਤ. "ਬਿੰਦਕ ਗਾਲਿ ਸੁਣੀ." (ਆਸਾ ਮਃ ੫) "ਗਾਲੀ ਬਿਆ ਵਿਕਾਰ, ਨਾਨਕ ਧਣੀ ਵਿਹੂਣੀਆ." (ਵਾਰ ਗਉ ੨. ਮਃ ੫) "ਨਾਨਕ ਗਾਲੀ ਕੂੜੀਆ ਬਾਝ ਪਰੀਤਿ ਕਰੇਇ." (ਵਾਰ ਵਡ ਮਃ ੧) ੩. ਗੱਲ ਦਾ ਬਹੁਵਚਨ. ਗੱਲਾਂ. ਬਾਤਾਂ. "ਸੇ ਗਾਲੀ ਰਬ ਕੀਆ." (ਸ. ਫਰੀਦ) ੪. ਤ੍ਰਿਤੀਯਾ ਵਿਭਕ੍ਤਿ. ਗੱਲੀਂ. ਗੱਲਾਂ ਕਰਕੇ. ਬਾਤਾਂ ਨਾਲ. "ਗਾਲੀ ਹਰਿਨੀਹੁ ਨ ਹੋਇ." (ਟੋਡੀ ਮਃ ੫) ੫. ਸੰ. ਗਾਲੀ. ਸੰਗ੍ਯਾ- ਗਾਲ. ਦੁਸ਼ਨਾਮਦਹੀ. ਸ਼ਾਪ (ਸ੍ਰਾਫ). "ਜੋ ਬੇਮੁਖ ਗੋਬਿੰਦ ਤੇ ਪਿਆਰੇ, ਤਿਨਿ ਕੁਲਿ ਲਾਗੈ ਗਾਲਿ." (ਸੋਰ ਅਃ ਮਃ ੫) ੬. ਬਦਨਾਮੀ. ਕਲੰਕ. ਧੱਬਾ. "ਤੇਰੇ ਕੁਲਹਿ ਨ ਲਾਗੈ ਗਾਲਿ ਜੀਉ." (ਮਾਝ ਅਃ ਮਃ ੫)
nan