ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਸ਼ੋਭਾ ਦੇਣਾ। ੨. ਪ੍ਰਕਾਸ਼ਣਾ। ੩. ਵਿਰਾਜਣਾ.


ਰਾਜਾ ਦੀ ਅਨੀ (ਫ਼ੌਜ). ਰਾਜਸੈਨਾ. (ਸਨਾਮਾ)


ਰਾਜਿਆਂ ਦਾ ਰਾਜਾ. ਸ਼ਹਨਸ਼ਾਹ. ਮਹਾਰਾਜਾਧਿਰਾਜ. ਦੇਖੋ, ਰਾਜਨਰਾਜਿ.


ਵਿਰਾਜਦੇ ਹਨ। ੨. ਦੇਖੋ, ਰਾਜਨਿ.


ਸੰਗ੍ਯਾ- ਰਾਜਾ ਦੀ ਉਹ ਰੀਤਿ ਅਤੇ ਵਿਦ੍ਯਾ, ਜਿਸ ਨਾਲ ਰਾਜ ਦਾ ਪ੍ਰਬੰਧ ਉੱਤਮ ਢੰਗ ਨਾਲ ਚਲਾਇਆ ਜਾ ਸਕੇ। ੨. ਰਾਜਨੀਤਿ ਦੱਸਣ ਵਾਲਾ ਸ਼ਾਸਤ੍ਰ. ਦੇਖੋ, ਨੀਤਿ ਅਤੇ ਨੀਤਿਸ਼ਾਸਤ੍ਰ.


ਦੇਖੋ, ਰਾਜਨ. "ਹਮਰਾ ਰਾਜਨੁ ਸਦਾ ਸਲਾਮਤਿ." (ਸਾਰ ਅਃ ਮਃ ੫)