ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖਾਣਾ ਦੇਖੋ, ਆਚਮਨ.


ਵਿ- ਜੋ ਚਲੇ ਨਾ. ਜੜ੍ਹ। ੨. ਅਭੱਖ. ਜੋ ਚਰਨ (ਖਾਣ) ਲਾਇਕ ਨਹੀਂ। ੩. ਸੰਗ੍ਯਾ- ਕਰਤਾਰ, ਜੋ ਸਦਾ ਅਚਲ ਹੈ. ਨਿੱਤ ਇਸਥਿਤ। ੪. ਅਵਿਦ੍ਯਾ. "ਅਚਰ ਚਰੈ ਤਾ ਸਿਧਿ ਹੋਈ." (ਸੋਰ ਮਃ ੪)


ਕ੍ਰਿ- ਅਭੱਖ ਖਾਣਾ। ੨. ਜੋ ਕਿਸੇ ਤੋਂ ਖਾਧੇ ਨਹੀਂ ਜਾਂਦੇ, ਵਿਸੇ ਵਿਕਾਰ, ਉਨ੍ਹਾਂ ਨੂੰ ਖਾਜਾਣਾ. "ਅਚਰ ਚਰੈ ਤਾਂ ਨਿਰਮਲ ਹੋਈ." (ਧਨਾ ਮਃ ੩) ੩. ਅਚਲ ਨੂੰ ਚਲਾ ਦੇਣਾ.


ਸੰ. आश्चर्य- ਆਸ਼ਚਰ੍‍ਯ. ਸੰਗ੍ਯਾ- ਤਅ਼ੱਜੁਬ. ਹੈਰਾਨੀ. ਅਚੰਭਾ. ਵਿਸਮਯ. "ਅਚਰਜਰੂਪ ਨਿਰੰਜਨੋ." (ਸ੍ਰੀ ਮਃ ੫)


ਸੰ. ਆਚਰਣ ਸੰਗ੍ਯਾ- ਬਿਉਹਾਰ (ਵ੍ਯ- ਵਹਾਰ). ਚਾਲ ਚਲਨ. ਕ੍ਰਿਯਾ (ਕੰਮ) ਦਾ ਕਰਨਾ। "ਕਹੀਅਤ ਆਨ, ਅਚਰੀਅਤ ਅਨ ਕਛੁ." (ਸੋਰ ਰਵਿਦਾਸ) ਆਖੀਦਾ ਹੋਰ ਹੈ, ਕਰੀਦਾ ਹੋਰ ਹੈ. ਅਰਥਾਤ ਕਹਿਣੀ ਤੋਂ ਉਲਟ ਅ਼ਮਲ ਕੀਤਾ ਜਾਂਦਾ ਹੈ। ੨. ਰਥ ਆਦਿ ਸਵਾਰੀ.


ਆਚਾਰ ਕਰੀਅਤ. ਦੇਖੋ, ਅਚਰਣ ੧.


ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ.