ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦਾਮ (ਫਾਹੀ) ਰੱਖਣ ਵਾਲੀ, ਸੈਨਾ. (ਸਨਾਮਾ) ੨. ਸੰ. ਸੌਦਾਮਿਨੀ. ਬਿਜਲੀ. ਤੜਿਤ. "ਦਾਮਨਿ ਚਮਕਿ ਡਰਾਇਓ." (ਸੋਰ ਮਃ ੫) "ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ." (ਵਾਰ ਗਉ ੨. ਮਃ ੫)


ਸੰਗ੍ਯਾ- ਦਾਮਨ. ਰੱਸੀ। ੨. ਦਮੜੀ.


ਜਿਲੇ ਕਰਨਾਲ ਵਿੱਚ ਕੁੰਜਪੁਰੇ ਦੇ ਪਾਸ ਇੱਕ ਪਿੰਡ, ਜਿਸ ਵਿੱਚ ਉਹ ਪਠਾਣ ਸਰਦਾਰ ਰਹਿਂਦੇ ਸਨ, ਜੋ ਭੰਗਾਣੀ ਦੇ ਯੁੱਧ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨਾਲ ਦਗ਼ਾ ਕਰਕੇ ਵੈਰੀ ਨਾਲ ਜਾ ਮਿਲੇ ਸਨ. ਇਸ ਲਈ ਬੰਦਾ ਬਹਾਦੁਰ ਨੇ ਕੱਤਕ ਸੰਮਤ ੧੭੬੮ ਵਿੱਚ ਇਸ ਪਿੰਡ ਨੂੰ ਬਰਬਾਦ ਕੀਤਾ ਅਰ ਨਮਕਹ਼ਰਾਮਾਂ ਨੂੰ ਪੂਰੀ ਸਜ਼ਾ ਦਿੱਤੀ. "ਨਗਰ ਦਾਮਲਾ ਏਕ ਸੁ ਜਾਨ। ਤਹਾਂ ਹੂਤੇ ਕੁਛ ਖ਼ਾਨਹ ਖ਼ਾਨ." (ਗੁਪ੍ਰਸੂ)


ਦੇਖੋ, ਦਾਮ। ੨. ਸਿੰਕ੍‌ਹ. ਰਾਜਮੁਦ੍ਰਾ. ਰੁਪਯਾ ਅਸ਼ਰਫ਼ੀ ਆਦਿ. "ਸੁਇਨਾ ਰੁਪਾ ਦਾਮਾ." (ਗੂਜ ਮਃ ੫)


ਫ਼ਾ. [داماد] ਦਾਯਮ ਆਬਾਦ ਦਾ ਸੰਖੇਪ. ਨਿਤ੍ਯ ਵਸਣ ਵਾਲਾ। ੨. ਜਮਾਈ (ਜਵਾਈ). ਬੇਟੀ ਦਾ ਪਤਿ.


ਫ਼ਾ. [دامادی] ਦਾਮਾਦ (ਜਵਾਈ) ਦਾ ਸੰਬੰਧ. "ਦਾਮਾਦੀ ਹੈ ਅਬ ਧਨ ਲੇਵੋਂ." (ਗੁਵਿ ੬) ੨. ਸ਼ਾਦੀ।#੩. ਮੰਗੇਵਾ. ਮੰਗਣੀ. ਸਗਾਈ.


ਇਹ ਦਾਮਨ ਦਾ ਹੀ ਰੂਪਾਂਤਰ ਹੈ. ਪੱਲਾ. ਲੜ.


ਦਾਮ ਤੋਂ. ਦਾਮ ਕਰਕੇ। ੨. ਸਿੰਧੀ. ਜਾਲ. ਫੰਧਾ. ਦੇਖੋ, ਦਾਮ ੧.


ਦੇਖੋ, ਦਾਮਨੀ.


ਦਾਮ (ਧਨ) ਕਰਕੇ. ਧਨ ਸੇ. "ਕਿਆ ਗਰਬਹਿ ਦਾਮੀ?" (ਵਾਰ ਮਾਰੂ ੨. ਮਃ ੫) ੨. ਵਿ- ਧਨੀ ਮਾਲਦਾਰ। ੩. ਸੰਗ੍ਯਾ- ਮਾਲਗੁਜ਼ਾਰੀ। ੪. ਫ਼ਾ. [دامی] ਸ਼ਿਕਾਰੀ. ਬਧਕ। ੫. ਦਵਾਮੀ ਦਾ ਸੰਖੇਪ. ਦਵਾਮ (ਨਿਰੰਤਰ) ਹੋਣ ਵਾਲਾ.


ਸੰਗ੍ਯਾ- ਦਾਮ (ਰੱਸੀ) ਬੰਨ੍ਹੀ ਹੋਵੇ ਜਿਸ ਦੇ ਉਦਰ ਨੂੰ, ਕ੍ਰਿਸਨ. ਇੱਕ ਵਾਰ ਇੱਲਤ ਤੋਂ ਵਰਜਣ ਲਈ ਯਸ਼ੋਦਾ ਨੇ ਕ੍ਰਿਸਨ ਜੀ ਨੂੰ ਰੱਸੀ ਪਾਕੇ ਉੱਖਲ ਨਾਲ ਬੰਨ੍ਹ ਦਿੱਤਾ ਸੀ।¹ ੨. ਕਰਤਾਰ. ਜਿਸ ਦੇ ਪੇਟ ਵਿੱਚ ਸਾਰਾ ਬ੍ਰਹਮਾਂਡ ਹੈ. ''दामानि लाक नामानि तानि यस्येदरान्तरे । तेन दामोदरो देव. ''² "ਦਾਮੋਦਰ ਦਇਆਲ ਸੁਆਮੀ." (ਬਿਲਾ ਮਃ ੫) ੩. ਬੰਗਾਲ ਦਾ ਇੱਕ ਦਰਿਆ, ਜੋ ਛੋਟੇ ਨਾਗਪੁਰ ਦੇ ਪਹਾੜ ਤੋਂ ਨਿਕਲਕੇ ੩੫੦ ਮੀਲ ਵਹਿਂਦਾ ਹੋਇਆ ਕਲਕੱਤੇ ਤੋਂ ੨੭ ਮੀਲ ਦੱਖਣ, ਭਾਗੀਰਥੀ ਵਿੱਚ ਜਾ ਮਿਲਦਾ ਹੈ। ੪. ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਜੀ ਦਾ ਇੱਕ ਸਿੱਖ.