ਸੰ. ਸੰਗ੍ਯਾ- ਮਾਰਗ. ਰਾਹ. "ਸੋ ਜਨੁ ਜਮ ਕੀ ਵਾਟ ਨ ਪਾਈਐ." (ਆਸਾ ਮਃ ੫) "ਮੇਰਾ ਸੀਸੁ ਕੀਜੈ ਗੁਰਵਾਟ" (ਮਾਲੀ ਮਃ ੪) ੨. ਰੀਤਿ. ਚਾਲ. "ਜਿਉ ਲਾਹਾ ਤੋਟਾ ਤਿਵੈ, ਵਾਟ ਚਲਦੀ ਆਈ." (ਆਸਾ ਅਃ ਮਃ ੧)
ਧਾੜਵੀ. ਡਾਕੂ. ਦੇਖੋ, ਬਾਟਪਾਰ.
ਕ੍ਰਿ- ਰਾਹ ਰੋਕਣਾ. "ਹਰਿ ਹਰਿ ਨਾਮੁ ਜਪੰਤਿਆ, ਕੋਇ ਨ ਬੰਧੈ ਵਾਟ." (ਵਾਰ ਰਾਮ ੨. ਮਃ ੫)
nan
ਕ੍ਰਿ- ਰਾਹ ਬਦਲਕੇ ਜਾਣਾ. ਜਿਸ ਮਾਰਗ ਆਉਣਾ ਉਸ ਤੋਂ ਜੁਦੇ ਰਾਹ ਜਾਣਾ "ਘਰਿ ਜਾਸਨ ਵਾਟ ਵਟਾਇਆ." (ਸ੍ਰੀ ਮਃ ੫. ਪੈਪਾਇ) ੨. ਇੱਕ ਸ਼ਰੀਰ ਨੂੰ ਛੱਡਕੇ ਫੇਰ ਹੋਰ ਪ੍ਰਕਾਰ ਦੇ ਸ਼ਰੀਰ ਵਿੱਚ ਦਾਖਲ ਹੋਣਾ ਭਿੰਨ ਭਿੰਨ ਯੋਨੀਆਂ ਵਿੱਚ ਭ੍ਰਮਣ ਕਰਨਾ. "ਚਲੇ ਚਲਣਹਾਰ ਵਾਟ ਵਟਾਇਆ." (ਆਸਾ ਅਃ ਮਃ ੧)
ਵਿ- ਜੋ ਸਦਾ ਵਾਟ (ਮਾਰਗ) ਵਿੱਚ ਰਹੇ. ਇੱਕ ਪਾਸੇ ਜਾਵੇ ਦੂਜੇ ਪਾਸੇ ਫਿਰ ਮੁੜ ਆਵੇ. "ਵਾਟ ਵਟਾਊ ਆਵੈ ਜਾਇ." (ਓਅੰਕਾਰ) ਇਸ ਥਾਂ ਭਾਵ ਜੀਵ ਤੋਂ ਹੈ.
ਸੰਗ੍ਯਾ- ਪਹੀ. ਪਗਡੰਡੀ. ਸੜਕ. "ਭੁਲੀ ਵਾਟੜੀਆਸੁ ਜੀਉ." (ਸੂਹੀ ਮਃ ੧. ਕੁਚਜੀ)
ਵਾਟ (ਮਾਰਗ) ਜਾਣ ਵਾਲਾ. ਪਾਂਧੀ. ਰਾਹੀ. "ਜੇਤੇ ਜੀਅ ਤੇਤੇ ਵਾਟਾਊ." (ਮਃ ੧. ਵਾਰ ਰਾਮ ੧)
ਮਾਰਗ (ਰਾਹ) ਵਿੱਚ.
ਸੰ. ਸੰਗ੍ਯਾ- ਬਗੀਚਾ. ਬਾੜੀ। ੨. ਇਮਾਰਤ.
ਦੀਵੇ ਦੀ ਬੱਤੀ. ਦੇਖੋ, ਬਾਤੀ ੨। ੨. ਦੇਖੋ, ਬਾਟੀ। ੩. ਸੰ. ਇਮਾਰਤ। ੪. ਰਹਿਣ ਦੀ ਥਾਂ.
ਮਾਰਗ. ਰਾਹ. ਸੜਕ। ੨. ਰੀਤਿ ਰਿਵਾਜ. ਦੇਖੋ, ਵਾਟ.